ਸ੍ਰਿਸ਼ਟੀ ਰਚਨਾ ਮਨੁੱਖਤਾ ਦੀ ਪਾਲਣਾ ਕਰਨ ਵਿੱਚ ਇਸਤਰੀ ਜਾਤੀ ਦਾ ਮਹੱਤਵਪੂਰਨ ਪੁਰਸ਼ ਤੋਂ ਕਿਤੇ ਵੱਧ ਯੋਗਦਾਨ ਰਿਹਾ ਹੈ। ਇਸਤਰੀ ਪਰਿਵਾਰ ਗ੍ਰਹਿਸਥ ਦਾ ਕੇਂਦਰ ਬਿੰਦੂ ਹੈ। ਪਰਿਵਾਰ ਸਮੁੱਚੇ ਸਮਾਜ ਦਾ ਧੁਰਾ ਹੈ।ਇਸ ਦੇ ਬਾਵਜੂਦ ਇਸਤਰੀ ਨੂੰ ਹਮੇਸ਼ਾਂ ਸਮਾਜ ਵਿਚ ਨੀਵਾਂ ਦਰਜਾ ਦਿੱਤਾ ਗਿਆ ਹੈ
ਹਰ ਤਰ੍ਹਾਂ ਦੇ ਦੁੱਖ ਦਿੱਤੇ ਜਾਂਦੇ ਹਨ।ਆਪਣੇ ਮਰਦਾਂ ਵਲੋਂ ਉਸ ਨੂੰ ਮਾਰ ਕੁੱਟ ਦਾ ਸ਼ਿਕਾਰ ਬਣਾਇਆ ਗਿਆ ਹੈ
ਦੁਸ਼ਮਣ ਮਰਦਾਂ ਵਲੋਂ ਇਸਤਰੀ ਦੀ ਬੇਪਤੀ ਕੀਤੀ ਜਾਂਦੀ ਹੈ।ਇਸ ਕਰਕੇ ਉਸ ਦੇ ਮਨ ਵਿਚ ਡਰ ਦੀ ਭਾਵਨਾ ਉਤਰ ਚੁਕੀ ਹੈ ਮਰਦਾ ਦੀਆਂ
ਵਧੀਕੀਆਂ ਦਾ ਮੁਕਾਬਲਾ ਕਰਨ ਕਰਕੇ ਮੁਕਾਬਲਾ ਕਰਨ ਵਿਚ ਝਿਜਕਦੀ ਹੈ।
ਇਸ ਪ੍ਰਿਥਵੀ ਤੇ ਇਸਤਰੀ ਕਦੇ ਸੁਰਖਿਅਤ ਨਹੀਂ ਰਹੀ ਹੈ
ਜੇ ਕਦੀ ਇਸਤਰੀ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰਦੇ ਤਾਂ
ਸਮਾਜਵਾਦ ਊਸ ਨੂੰ ਦਬਾਉਣ ਦੀ ਧੱਕੇਸ਼ਾਹੀ। ਦੀ ਵਰਤੋਂ ਕਰਕੇ ਉਸ ਨੂੰ ਨਹੀਂ ਛੱਡਦਾ।
ਪੰਜਾਬੀ ਵਿਚ ਇਕ ਅਖਾਣ ਹੈ ਇਸਤਰੀ ਤਾਂ ਆਟੇ ਦਾ ਪੇੜਾ ਹੈ, ਜਿਸ ਨੂੰ ਘਰ ਵਿਚ ਚੂਹਿਆਂ ਦਾ ਖਤਰਾ, ਬਾਹਰ ਕਾਂਵਾਂ ਦਾ ਡਰ ਹੈ।
ਅਜ ਵਿਦਿਆ ਦਾ ਪਸਾਰ ਕਰਕੇ ਇਸਤਰੀ ਪੜ੍ਹ ਲਿਖ ਕੇ ਮਰਦਾਂ ਦੇ ਬਰਾਬਰ ਸਮਾਜ ਵਿਚ ਵਿਚਰਦੀ ਹੈ।ਅਜ ਇਸਤਰੀ ਜਾਤੀ ਨੂੰ ਕੋਈ ਦੁੱਖ ਨਹੀਂ ਹੈ।ਉਹ ਆਜ਼ਾਦ ਹੈ।ਉਸਦਾ ਰੁਤਬਾ ਮਰਦਾਂ ਵਰਗਾ ਹੀ ਹੈ
ਕਾਨੂੰਨ ਇਸਤਰੀ ਜਾਤੀ ਦੀ ਸੁਰੱਖਿਆ ਵਾਸਤੇ ਬਣੇ ਹਨ।
ਇਸਤਰੀ ਦੀ ਦਸ਼ਾ ਵਿੱਚ ਕੋਈ ਸੁਧਾਰ ਨਹੀਂ ਹੋਇਆ।
ਮਰਦ ਪ੍ਰਧਾਨ ਸਮਾਜ ਦੇ ਹਥੋਂ ਉਸ ਨੂੰ ਉਸੇ ਤਰ੍ਹਾਂ ਦੁੱਖਾਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ।
ਜਿਵੇਂ ਪਹਿਲਾਂ ਵੀ ਬਣਾਇਆ ਜਾਂਦਾ ਸੀ।
ਸੁੱਖ ਸਾਧਨ ਵੱਧ ਜਾਣ ਕਰਕੇ, ਲੋਭ ਲਾਲਚ ਦੀ ਭਾਵਨਾ ਵਧ ਜਾਣ ਕਰਕੇ।ਮੀਡੀਏ ਦਾ ਪਸਾਰ ਹੋਣ ਕਰਕੇ ਰਾਜਨੀਤੀ ਵਿਚ ਨਿਘਾਰ ਪ੍ਰਸ਼ਾਸਨ ਵਿਚ ਗਿਰਾਵਟ ਆ ਜਾਣ ਕਰਕੇ ਇਸਤਰੀ ਜਾਤੀ ਦਾ ਵੱਧ ਸ਼ੋਸ਼ਣ ਕੀਤਾ ਜਾ ਰਿਹਾ ਹੈ
ਉਸ ਨੂੰ ਜਲੀਲ ,ਉਸ ਦੀ ਅਵਾਜ਼ ਕੁਚਲਣ ਲਈ ਗਰਭ ਤੋਂ ਲੈ ਕੇ ਬੁਢਾਪੇ ਤੱਕ ਇਸਤਰੀ ਨੂੰ ਦਾ ਸਾਰਾ ਜੀਵਨ ਮਰਦ ਸਮਾਜ ਦੇ ਹਥੋਂ ਦੁੱਖ ਝੱਲਦਿਆਂ ਹੀ ਬਤੀਤ ਹੋ ਜਾਂਦਾ ਹੈ।
ਦੁੱਖ ਦਾ ਸਮਾਂ ਊਸ ਵਕਤ ਹੀ ਆ ਜਾਂਦਾ ਹੈ ਜਦੋਂ ਇਸਤਰੀ ਦਾ ਜਨਮ ਹੁੰਦਾ ਹੈ।
ਲੜਕੀ ਨੂੰ ਘਰ ਦੀ ਵੱਡੀ ਬੁੱਢੀ ਇਸ ਨੂੰ ਪੱਥਰ ਆਖ ਦਿੱਤਾ ਜਾਂਦਾ ਹੈ।ਜਵਾਨੀ ਤੱਕ ਪੱਥਰ ਹੀ ਆਖਦੇ ਹਨ।ਪਿਤਾ ਦੇ ਘਰ ਵੀ ਇਸਤਰੀ ਹੀ ਦੁੱਖੀ ਰਹਿੰਦੀ ਹੈ।ਉਸ ਨੂੰ ਪਰਾਇਆ ਧਨ ਆਖ ਕੇ ਉਸ ਤੇ ਪੜਾਈ ਤੇ ਜ਼ਿਆਦਾ ਪੈਸਾ ਨਹੀਂ ਖਰਚ ਕੀਤਾ ਜਾਂਦਾ ਹੈ
ਇਸਤਰੀ ਦੇ ਜੀਵਨ ਵਿਚ ਜਨਮ ਤੋਂ ਬਾਅਦ ਸਭ ਤੋਂ ਵੱਡੀ ਸਮੱਸਿਆ ਉਸ ਦੇ ਵਿਆਹ ਤੋਂ ਪੈਦਾ ਹੁੰਦੀ ਹੈ। ਕਿਸੇ ਵੀ ਸਮਾਜ ਵਿਚ ਇਸਤਰੀ ਨੂੰ ਮਰਦ ਦੇ ਬਰਾਬਰ ਸਥਾਨ ਨਹੀਂ ਮਿਲਿਆ ਹੈ।
ਲੜਕੇ ਵਾਲਿਆਂ ਵਾਸਤੇ ਵਿਆਹ ਇਕ ਜਸ਼ਨ ਹੁੰਦਾ ਹੈ।ਇਸਤਰੀ ਵਾਲੇ ਵਿਆਹ ਨੂੰ ਭਾਰ ਸਮਝਦੇ ਹਨ
ਇਕ ਫ਼ਰਜ਼ ਸਮਝ ਕੇ ਕਰ ਦਿੱਤਾ ਗਿਆ ਹੈ।ਵਿਆਹ ਤੋਂ ਬਾਅਦ ਇਸਤਰੀ ਵਾਸਤੇ ਦੁਖਾਂ ਦਾ ਪਹਾੜ ਆ ਜਾਂਦਾ ਹੈ।ਉਸ ਨੂੰ ਸੌਹਰੇ ਸਨਮਾਨ ਨਹੀਂ ਦਿੱਤਾ ਜਾਂਦਾ ਹੈ।
ਸੱਸ, ਸੌਹਰੇ,ਦੇਵਰ, ਜੇਠ, ਨਨਾਣ ਚੰਗਾ ਨਹੀਂ ਸਮਝਦੇ।
ਇਸ ਮਾਮਲੇ ਵਿਚ ਕਾਨੂੰਨ ਬਣੇ ਹੋਏ ਹਨ।
ਇਸਤਰੀ ਤਿਆਗ ਅਤੇ ਕੁਰਬਾਨੀ ਦੀ ਮੂਰਤ ਹੈ।
ਸੁਰਜੀਤ ਸਾਰੰਗ