ਗੁਰੂਆਂ ਦੇ ਮੁੱਖ ਚੋਂ ਨਿੱਕਲੀ ਹੈ ਇਹਦੇ ਬੋਲ ਪੰਜਾਬੀ ਹੈ। ਕਿੱਤੇ ਮਾਝਾ -ਮਾਲਵਾ ਬੋਲਦਾ ਹੈ। ਕਿੱਤੇ ਰੋਬ ਦੁਆਬੀ ਹੈ।ਇਹਨੂੰ ਗਾਇਆ ਸੂਫ਼ੀ ਸੰਤਾ ਨੇ ਇਹਦਾ ਨਸ਼ਾ ਸ਼ਬਾਬੀ ਹੈ
- ਕਿੱਤੇ ਬਜਦੇ ਡੋਲ ਨਗਾਰੇ ਨੇ ਕਿੱਤੇ ਮੇਲੇ ਅਤੇ ਅਖਾੜੇ ਨੇ ਇਕ ਲੋਰ ਚ ਝੂਮਦੇ ਲੋਕਾਂ ਦੀ ਤਸਵੀਰ ਜਨਾਬੀ ਹੈ। ਏਨੂੰ ਗਾਇਆ ਸੂਫ਼ੀ ਸੰਤਾਂ ਨੇ ਇਹਦਾ ਨਸ਼ਾ ਸ਼ਬਾਬੀ ਹੈ।
- ਕਿੱਤੇ ਤੀਆਂ ਅਤੇ ਵੈਸਾਖੀ ਹੈ।ਕਿੱਤੇ ਮੇਲੇ ਰੁੱਤ ਬਹਾਰਾਂ ਦੇ। ਕਿੱਤੇ ਵੰਡਣ ਲੋਹੜੀ ਮੁੰਡਿਆ ਦੀ।ਕਿਤੇ ਜਨਮ ਦਿਨ ਸਰਦਾਰਾ ਦੇ ਸੱਭ ਪਾਸੇ ਖੁਸ਼ੀਆਂ ਛਾਇਆ ਨੇ ਬੜੇ ਟੌਹਰ ਨਵਾਬੀ ਹੈ। ਇਹਨੂੰ ਗਾਇਆ ਸੂਫ਼ੀ ਸੰਤਾਂ ਨੇ ਇਹਦਾ ਨਸ਼ਾ ਸ਼ਬਾਬੀ ਹੈ।
- ਪਾਏ ਕੁਰੱਤੇ -ਚਾਦਰੇ ਫ਼ਬਦੇ ਨੇ ।ਨਾ ਕਿੱਸੇ ਤਾਕਤ ਤੋਂ ਦਬੱਦੇ ਨੇ। ਸਿਰ ਬਣਿਆ ਸੋਹਣਿਆ ਪੱਗਾ ਨੇ ਚੋਬਰ ਜੇ ਗੱਭਰੂ ਲੱਗਦੇ ਨੇ। ਬੱਸ ਅਸੀਂ ਤਾਂ ਸਿਫ਼ਤ ਸੁਣਾ ਦਿੱਤੀ ਅੱਗੇ ਲੋੜ ਤੁਹਾਡੀ ਹੈ। ਇਹਨੂੰ ਗਾਇਆ ਸੂਫ਼ੀ ਸੰਤਾਂ ਨੇ ਇਹਦਾ ਨਸ਼ਾ ਸ਼ਬਾਬੀ ਹੈ। ਗੁਰੂਆਂ ਦੇ ਮੁੱਖ ਚੋਂ ਨਿੱਕਲੀ ਹੈ ਇਹਦੇ ਬੋਲ ਪੰਜਾਬੀ ਹੈ।

ਪੰਜਾਬੀ ਅਧਿਆਪਕ – ਅਨੋਖ ਸਿੰਘ ਸਿੱਧੂ
ਸਰਕਾਰੀ ਮਿਡਲ ਸਕੂਲ ਅਹਮਦਪੁੱਰਾ ,ਬਲਾਕ ਪਿਲਿਬੰਗਾ, ਜਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ