ਇਹ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਜੇਲ੍ਹ ਵਿੱਚ ਲਿਖੀ ਹੋਈ ਹੈ।
ਮੈਂ ਆਪਣੇ ਦੋਸਤਾਂ ਤੋਂ ਇਹ ਵੀ ਚਾਹਾਂਗਾ ਕਿ ਉਹ ਮੇਰੇ ਬਾਰੇ ਘੱਟ ਤੋਂ ਘੱਟ ਚਰਚਾ ਕਰਨ ਜਾਂ ਬਿਲਕੁਲ ਹੀ ਚਰਚਾ ਨਾ ਕਰਨ। ਕਿਉਂਕਿ ਜਦੋਂ ਆਦਮੀ ਦੀ ਤਾਰੀਫ਼ ਹੋਣ ਲੱਗਦੀ ਹੈ। ਤਾਂ ਉਸਨੂੰ ਇਨਸਾਨ ਦੀ ਬਜਾਏ ਦੇਵਤਾ ਬਣਾ ਦਿੱਤਾ ਜਾਂਦਾ ਹੈ। ਇਹ ਮਾਨਵ ਜਾਤੀ ਦੇ ਭਵਿੱਖ ਦੇ ਲਈ ਬਹੁਤ ਭੈੜੀ ਗੱਲ ਹੈ। ਸਿਰਫ਼ ਕਰਮਾਂ ਤੇ ਹੀ ਗੌਰ ਕਰਨਾ ਚਾਹੀਦਾ ਹੈ। ਉਨ੍ਹਾਂ ਦੀ ਤਾਰੀਫ਼ ਜਾਂ ਨਿੰਦਾ ਹੋਣੀ ਚਾਹੀਦੀ ਹੈ। ਭਾਵੇਂ ਉਹ ਕਿਸੇ ਵੀ ਵਲੋਂ ਕੀਤੇ ਗਏ ਹੋਣ। ਜੋਂ ਲੋਕਾਂ ਨੂੰ ਇਸ ਵਿਚੋਂ ਆਮ ਲੋਕਾਂ ਦੇ ਹਿੱਤ ਵਿੱਚ ਕੋਈ ਪ੍ਰਰੇਨਾ ਮਿਲਦੀ ਦਿਸੇ। ਤਾਂ ਹੀ ਉਹ ਉਨ੍ਹਾਂ ਦੀ ਤਾਰੀਫ਼ ਕਰ ਸਕਦੇ ਹਨ। ਪਰ ਜੋਂ ਆਮ ਹਿੱਤਾਂ ਦੇ ਲਈ ਹਾਨੀਕਾਰਕ ਲੱਗੇ ਤਾਂ ਉਹ ਇਨ੍ਹਾਂ ਦੀ ਨਿੰਦਿਆ ਵੀ ਕਰ ਸਕਦੇ ਹਨ। ਤਾਂ ਜੋਂ ਇਸਦਾ ਫਿਰ ਦੁਹਰਾਓ ਨਾ ਹੋਵੇ। ਮੈਂ ਚਾਹੁੰਦਾ ਹਾਂ ਕਿ ਕਿਸੇ ਵੀ ਮੌਕੇ ਤੇ ਮੇਰੀ ਕਬਰ ਦੇ ਨੇੜੇ ਜਾਂ ਦੂਰ ਕਿਸੇ ਵੀ ਬਹਾਨੇ ਰਾਜਨੀਤਕ ਜਾਂ ਧਾਰਮਿਕ ਕਿਸਮ ਦੇ ਪ੍ਰਦਰਸ਼ਨ ਨਾ ਕੀਤੇ ਜਾਣ ਕਿਉਂਕਿ ਮੈਂ ਸਮਝਦਾ ਹਾਂ ਕਿ ਮਰੇ ਹੋਏ ਦੇ ਲਈ ਖਰਚ ਕੀਤੇ ਜਾਣ ਵਾਲੇ ਸਮੇਂ ਦਾ ਬਿਹਤਰ ਇਸਤੇਮਾਲ ਉਨ੍ਹਾਂ ਲੋਕਾਂ ਦੀ ਜੀਵਨ ਦਸਾਂ ਨੂੰ ਸੁਧਾਰਨ ਲਈ ਕੀਤਾ ਜਾ ਸਕਦਾ ਹੈ। ਜਿਨ੍ਹਾਂ ਵਿਚੋਂ ਬਹੁਤਿਆਂ ਨੂੰ ਇਸ ਦੀ ਲੋੜ ਹੈ।
ਦਾਨ
ਮੇਰੇ ਪਿਛੋਂ ਆਓ ਈਸਾ ਮਸੀਹ ਨੇ ਇਹ ਧਨੀ ਨੋਜਵਾਨ ਨੂੰ ਆਖਿਆ। ਆਪਣੇ ਧੰਦੇ ਵਿੱਚ ਲੱਗੇ ਰਹਿਣਾ ਅਤੇ ਆਪਣੀ ਦੋਲਤ ਨੂੰ ਦਾਨ ਕੰਮ ਵਿੱਚ ਲਾਉਣਾ ਤੁਲਨਾਤਮਕ ਤੌਰ ਤੇ ਸੌਖਾ ਸੀ। ਪਰ ਉਪਕਾਰ ਹਰ ਯੁੱਗ ਵਿਚ ਪ੍ਰਚਲਿਤ ਰਿਹਾ ਹੈ।
ਦਾਨ ਗਰੀਬੀ ਦੇ ਵਿਦਰੋਹੀ ਤੇਵਰ ਨੂੰ ਨਸ਼ਟ ਕਰ ਦਿੰਦਾ ਹੈ। ਇਸ ਲਈ ਪਰ ਉਪਕਾਰੀ ਧਨੀ ਆਦਮੀ ਆਪਣੀ ਸਾਥੀ ਦੋਲਤਮੰਦਾ ਦਾ ਹੀ ਹਿਤੈਸ਼ੀ ਹੁੰਦਾ ਹੈ। ਅਤੇ ਉਨ੍ਹਾਂ ਦੀ ਹੀ ਅਹਿਸਾਸਮੰਦੀ ਮਹਿਸੂਸ ਕਰਦਾ ਹੈ। ਉਸ ਲਈ ਸਭਿਆ ਸਮਾਜ ਦੇ ਸਾਰੇ ਦਰਵਾਜ਼ੇ ਖੁੱਲੇ ਹੂੰਦੇ ਹਨ। ਇਸੇ ਕਰਕੇ ਉਨ੍ਹਾਂ ਨੂੰ ਭੀਖ ਦਾਨ ਨੂੰ ਸਮਾਜਿਕ ਕਾਇਆ ਦੇ ਡੇੰਘੇ ਜ਼ਖਮਾਂ ਦੀ ਮਲ੍ਹਮ ਪੱਟੀ ਦੇ ਰੂਪ ਵਿੱਚ ਸਵੀਕਾਰਨ ਤੋਂ ਇਨਕਾਰ ਕਰ ਦਿੱਤਾ। ਪਰ ਉਪਕਾਰ ਨੂੰ ਨਿਆਂ ਦੇ ਇੱਕ ਬੱਦਲ ਦੇ ਰੂਪ ਵਿੱਚ ਸਵੀਕਾਰਨ ਤੋਂ ਇਨਕਾਰ ਕਰ ਦਿੱਤਾ। ਪਰ ਉਪਕਾਰ ਨੂੰ ਨਿਆਂ ਦੇ ਇੱਕ ਬੱਦਲ ਦੇ ਰੂਪ ਵਿੱਚ ਉਨ੍ਹਾਂ ਨੇ ਇਸਨੂੰ ਕਦੇ ਵੀ ਤਰਜੀਹ ਨਹੀਂ ਦਿੱਤੀ।
ਇਹ ਸੀ ਭਗਤ ਸਿੰਘ ਜੀ ਦੀ ਜੇਲ੍ਹ ਡਾਇਰੀ ਦੇ ਵਿਚੋਂ ਲਿਆ ਹੋਇਆ ਹੈ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18