ਇੱਕ ਬਾਲਕ ਆਇਆ ਏ।
ਉਸ ਜੱਗ ਰੁਸ਼ਨਾਇਆ ਏ।
ਘਰ ਮਹਿਤੇ ਕਾਲੂ ਦੇ
ਲੋਕੀ ਦੇਣ ਵਧਾਈਆਂ ਜੀ।
ਸਭ ਰੱਬੀ ਰੂਹਾਂ ਸੀ,
ਘਰ ਚੱਲ ਕੇ ਆਈਆਂ ਸੀ।
ਅੱਜ ਨਨਕਾਣੇ ਦਾ
ਸੁੱਤਾ ਭਾਗ ਜਗਾਇਆ ਏ।
ਇੱਕ ਬਾਲਕ ਆਇਆ ਏ,,,,,
ਪੰਡਤ ਆਇਆ ਸੀ ,
ਨਾਲ ਜਨੇਊ ਲਿਆਇਆ ਸੀ।
ਮਨਾ ਕੀਤਾ ਬਾਲਕ ਨੇ ,
ਉਹ ਨਾ ਪਵਾਇਆ ਸੀ।
ਇਹ ਤਾਂ ਸੜ ਜਾਣਾ ਹੈ,
ਉਸ ਤਾਈਂ ਸਮਝਾਇਆ ਏ,
ਇੱਕ ਬਾਲਕ ਆਇਆ ਏ,,,,,,।
ਉਹ ਬਾਬਾ ਨਾਨਕ ਸੀ ,
ਜਿਸ ਸੱਚ ਉਪਦੇਸ਼ ਦਿੱਤਾ।
ਵਹਿਮਾਂ ਭਰਮਾਂ ਦਾ
ਜਿਸ ਕੱਟ ਕਲੇਸ਼ ਦਿੱਤਾ।
ਸਿੱਧ, ਨਾਥ, ਜੋਗੀ ਸਭ ਨੂੰ
ਪੈਰੀਂ ਪਾਇਆ ਏ।
ਇੱਕ ਬਾਲਕ ਆਇਆ ਏ,,,,,।
ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ
ਆਪਣੀ ਜੋਤ ਟਿਕਾ ਦਿੱਤੀ।
ਭਾਈ ਸ਼ਬਦ ਗੁਰੂ ਸਭ ਦਾ ,
ਇਹ ਗੱਲ ਪਕਾ ਦਿੱਤੀ।
ਅੱਜ ਸਿਜਦਾ ਕਰਦੇ ਨੇ,
‘ਪੱਤੋ’ ਸੱਚ ਸੁਣਾਇਆ ਏ।
ਇੱਕ ਬਾਲਕ ਆਇਆ ਏ।
ਉਸ ਜੱਗ ਰੁਸ਼ਨਾਇਆ ਏ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ( ਮੋਗਾ )
ਫੋਨ ਨੰਬਰ 94658-21417

