ਜਦੋ ਮੈਂ ਜਰਮਨੀ ‘ਚ ਪਹਿਲੀ ਵਾਰ ਗਿਆ ਸਾਂ….ਉਦੋਂ ਮੈਨੂੰ ਜਰਮਨ ਭਾਸ਼ਾ ਬੋਲਣ ਤੇ ਸਮਝਣ ਦਾ ਗਿਆਨ ਨਹੀ ਸੀ, ਮੇਰਾ ਦੋਸਤ ਹਰਵਿੰਦਰ ਸਿੰਘ ਬੈਂਸ ਜੋ ਪਿੱਛੋ ਜਿਲਾ ਸ੍ਰੀ ਗੰਗਾਂ ਨਗਰ ਤੋ ਸੀ…
ਅਸੀ ਦੋਵੇਂ ਇੱਕ ਹੀ ਅਪਾਟਮੈਂਟ ‘ਚ ਜਰਮਨੀ ਦੇ ਸਟੁਟਗਾਰਟ ਸ਼ਹਿਰ ‘ਚ ਰਹਿੰਦੇ ਸਾਂ…ਇੱਕ ਦਿਨ ਅਸੀ ਜਦੋ ਸ਼ਹਿਰ ਖਰੀਦ ਦਾਰੀ ਕਰਨ ਦੇ ਲਈ ਘਰੋਂ ਨਿਕਲੇ ਕਿ ਚਲੋਂ ਕੁਝ ਖਾਣ ਪੀਣ ਦਾ ਰਾਸ਼ਨ ਪਾਣੀ ਹੀ ਮਾਰਕੀਟ ਚੋ ਜਾ ਖਰੀਦ ਲੈ ਆਈਏ….? ( Lidl ) ਸਟੋਰ ਚੋ ( ਇੱਕ ਸਟੋਰ ਦਾ ਨਾਂ) ਹਰਵਿੰਦਰ ਵੀ ਮੇਰੇ ਵਾਂਗ ਜਰਮਨੀ ਵਿੱਚ ਨਵਾਂ ਨਵਾਂ ਹੀ ਆਇਆ ਸੀ, ਸਟੁਡੀ ਕਰਨ ਦੇ ਲਈ ਨਵੇ ਹੋਣ ਦੇ ਕਾਰਨ…ਸਾਨੂੰ ਉਸ Lidl ਸਟੋਰ ਦੇ Address ਦਾ ਗਿਆਨ ਨਹੀ ਸੀ, !!
ਸਾਡੇ ਗੁਵਾਂਡ ‘ਚ ਰਹਿੰਦੇ ਪਾਕਿਸਤਾਨੀ ਮਿੱਤਰ ਅਕਰਮ ਨੇ ਦੱਸਿਆ ਸੀ …ਕਿ Lidl ਸਟੋਰ ਚੋਂ ਹੋਰ ਸਟੋਰਾਂ ਨਾਲੋ ਖਾਣ-ਪੀਣ ਦਾ ਰਾਸ਼ਨ ਕੁੱਝ ਸਸਤਾ ਤੇ ਰਾਹਤ ‘ਚ ਮਿਲ ਜਾਂਦਾ ਹੈ,…..ਜੇ ਕਰ ਤੁਸੀ ਨਿੱਤ ਦੇ ਖਾਣ-ਪੀਣ ਦੇ ਸਮਾਨ ਦੀ ਖਰੀਦ-ਦਾਰੀ ਕਰਨੀ ਹੋਵੇ… ਤਾਂ ਮੇਰੇ ਕਹਿਣ ਤੇ ਤੁਸੀ ਇੱਕ ਵਾਰ ਜਰੂਰ Lidl ਸਟੋਰ ਚੋ ਸੌਪਿੰਗ ਕਰਕੇ ਵੇਖੋ
ਤੁਹਾਡੇ ਚਾਰ ਪੈਸਿਆਂ ਦੀ ਬੱਚਤ ਜਰੂਰ ਹੋ ਜਾਏਗੀ… ਬਾਕੀ ਸਰਦਾਰੋ ਤੁਹਾਡੀ ਮਰਜੀ….ਅਸੀ ਆਕਰਮ ਦੀ ਸਲਾਹ ਨੂੰ ਸਹੀ ਮੰਨਦਿਆਂ ਉਸ ਸਟੋਰ ‘ਚ ਜਾਣ ਦਾ ਵਿਚਾਰ ਬਣਾਇਆ …..
ਮਾਰਕੀਟ ਜਾਣ ਸਮੇ ਰਾਸਤੇ ਵਿੱਚ….ਸਾਨੂੰ ਇੱਕ ਜਰਮਨ ਗੋਰਾ ਟੱਕਰਿਆਂ—-ਮੈਂ ਉਸ ਨੂੰ ਇੰਗਲਿਸ਼ ‘ਚ ਬੋਲ ਕੇ lidl ਸਟੋਰ ਦਾ ਪਤਾ ਜਾਨਣ ਲਈ ਪੁੱਛਿਆ….. Hello Sir we are new to Germany,can you help us,what is the addres of lidl store——ਕਿ ਅਸੀ ਜਰਮਨ ‘ਚ ਨਵੇ ਨਵੇ ਆਏ ਹਾਂ, ਕੀ ਤੁਸੀ ਸਾਨੂੰ ਇਸ ਸਟੋਰ ਦਾ ਐਡਰੈਸ ਦੱਸਣ ‘ਚ ਮੱਦਦ ਕਰ ਸਕਦੇ ਹੋ ?
ਤਾਂ ਉਹ ਭੱਦਰ ਪੁਰਸ਼ ਗੋਰਾ, ਮੇਰੀ ਵੱਲੋਂ ਕਹੀ ਗਈ ਗੱਲ ਸਾਰੀ ਸਮਝ ਤਾ ਗਿਆ ਸੀ, ਜੋ ਅਸੀ ਉਸ ਤੋ ਪੁੱਛਣਾ ਚਾਹੁੰਦੇ ਸਾਂ……ਪਰ ਉਹ ਮੇਰੀ ਗੱਲ ਸੁਣ ਸਾਰ….ਉਸ ਦੇ ਚੇਹਰੇ ਦੇ ਹਾਬ-ਭਾਵ ਸਾਨੂੰ ਕੁਝ ਗੁੱਸੇ ਵਾਲੇ ਦਿਖਾਈ ਦਿੰਦੇ ਮਹਿਸੂਸ ਹੋਏ….ਉਸ ਨੇ ਸਟੋਰ ਦਾ ਐਡਰੈਸ ਤਾਂ ਸਾਨੂੰ ਸਮਝਾ ਦਿੱਤਾ….ਪਰ, ਬਾਅਦ ,ਚ ਇੱਕ ਦਮ ਗੁੱਸੇ ਵਾਲੇ ਮੂਡ ‘ਚ ਬੋਲਿਆ….Hello Young-man
It’s Germany, our mother tongue is German, the front side is England, if English is to speak then go to England, plz learn to speak German language …..?
ਕਹਿਣ ਦਾ ਭਾਂਵ, ਓਹ ਕਹਿ ਰਿਹੇ ਸਨ ਕਿ ਇਹ ਸਾਡਾ ਜਰਮਨ ਡੂਚਲੈਂਡ ਦੇਸ਼ ਹੈ, ਸਾਡੀ ਮਾਤ ਭਾਸ਼ਾ ਡੁੱਚ ਜਰਮਨ ਹੈ….ਜੇਕਰ ਤੁਸੀ ਇੰਗਲਿਸ਼ ਹੀ ਬੋਲਣੀ ਹੈ, ਤਾਂ ਤੁਹਾਡੇ ਸਾਹਮਣੇ ਵਾਲੇ ਪਾਸੇ ਇੰਗਲੈਡ ਦੇਸ਼ ਹੈ, ਤੁਸੀ ਉੱਥੇ ਜਾ ਸਕਦੇ ਹੋ..? ਅਤੇ ਜੇਕਰ ਤੁਸੀ ਸਾਡੇ ਦੇਸ਼ ‘ਚ ਰਹਿਣਾ ਪਸੰਦ ਕਰਦੇ ਹੋ…? ਤਾ ਫੇਰ ਤੁਹਾਨੂੰ ਸਾਡੀ ਭਾਸ਼ਾ ਜਰਮਨ ਬੋਲਣੀ ਪਵੇਗੀ … ਇਸ ਨੂੰ ਬੋਲਣੀ ਲਿਖਣੀ ਸਿੱਖੋ….ਇਸ ‘ਚ ਹੀ ਤੁਹਾਡਾ ਭਲਾ ਹੋਵੇਗਾ….
ਅਸੀ ਉਸ ਗੋਰੇ ਦੀ ਗੱਲ ਸੁਣ ਕੇ….ਬਹੁਤ ਹੈਰਾਨ ਹੋਏ….
ਵੇਖੋ ਇਹ ਲੋਕ ਆਪਣੀ ਮਾਂ ਬੋਲੀ ਨੂੰ ਕਿੰਨਾ ਪਿਆਰ ਕਰਦੈ ਹਨ,
ਜਦੋ ਕਿ ਇਸ ਗੋਰੇ ਨੂੰ ਫਰਾਟੇਦਾਰ ਇੰਗਲਿਸ਼ ਬੋਲਣੀ ਤੇ ਸਮਝਣੀ ਵੀ ਆਉਦੀ ਹੈ, ਫੇਰ ਵੀ ਇਹ ਜਨਾਬ ਇੰਗਲਿਸ਼ ਭਾਸ਼ਾ ਬੋਲਣੀ ਪਸੰਦ ਨਹੀ ਕਰ ਰਿਹੇ… ਵਾਹ, ਇਸ ਲਈ ….ਇਸ ਭੱਦਰਪੁਰਸ਼ ਨੂੰ ਸਲੂਟ ਕਰਨਾ ਬਣਦਾ ਹੈ…. ਆਪਣੀ ਮਾਂ ਬੋਲੀ ਨੂੰ ਕਿੰਨਾ ਪਿਆਰ ਕਰਦਾ ਹੈ
ਹੁਣ ਰਹੀ ਗੱਲ….. ਸਾਡੀ ਮਾਂ ਬੋਲੀ ..ਪੰਜਾਬੀ ਦੀ….!”
ਜੇਕਰ ਸਾਡੇ ਚੋਂ ਕੋਈ ਪੜਿਆ ਲਿਖਿਆ ਬੰਦਾ ਪੰਜਾਬੀ ‘ਚ ਗੱਲ ਕਰਦਾ ਵਾ….ਤਾਂ ਉਸ ਨੂੰ ਸਾਡੇ ਲੋਕਾਂ ਵਲੋਂ ਅਨਪੜ-ਪਿੱਛੜਿਆ ਹੋਇਆ ਬੰਦਾ ਸਮਝਿਆ ਜਾਂਦਾ ਹੈ….ਹਾਂ…ਜੇਕਰ ਉਹੀ ਭਲਾ-ਪੁਰਸ਼ ਇੰਗਲਿਸ਼ ‘ਚ ਗੱਲ ਕਰੇ ਫਿਰ ਉਸ ਨੂੰ High status ਵਾਲਾ ਪੜ੍ਹਿਆ ਲਿਖਿਆ ਵਿਦਵਾਨ ਮਹਾ ਪੁਰਸ਼ ਸਮਝਿਆ ਜਾਂਦਾ ਹੈ…।।
ਸੋ….ਬੇਨਤੀ ਕੀਤੀ ਜਾਂਦੀ ਹੈ…..ਮਾਂ ਬੋਲੀ ਨੂੰ ਕਦੇ ਨਾ ਭੁਲੋ….ਹੋਰ ਭਾਸ਼ਾਵਾਂ ਦਾ ਗਿਆਨ ਹੋਣਾ ਵੀ ਇੱਕ ਚੰਗੀ ਗੱਲ ਹੈ….ਦੂਜੀ ਭਾਸ਼ਾ ਦੀ ਵਰਤੋ ਉੱਥੇ ਹੀ ਕਰੋ, ਜਿੱਥੇ ਸਾਹਮਣੇ ਵਾਲੇ ਬੰਦੇ ਨੂੰ ਤੁਹਾਡੀ ਮਾਂ ਬੋਲੀ ਦੀ ਸਮਝ ਨਾ ਆਉਂਦੀ ਹੋਵੇ…. ਧੰਨਵਾਦ
ਧੰਨਵਾਦ…… (ਇੱਕ ਯਾਦ……♥️✔
ਦੀਪ ਰੱਤੀ 9815478547


🙏🌷🙏