ਹਾੜ ਦੀ ਤਪਸ਼ ਨਾ ਹੁਣ ਸਹਾਰ ਹੋਵੇ।
ਦਿਨ ਪ੍ਰਤੀ ਦਿਨ ਹਾਲ ਬੇ ਹਾਲ ਹੋਵੇ।।
ਇਕੱਲਾ ਬੈਠਾ ਕੋਸੀ ਜਾਵਾਂ ਕੁਦਰਤ ਨੂੰ।
ਰੱਬਾ ਕਿਉਂ ਨਾ ਸਾਡੇ ਤੇ ਰਹਿਮ ਕਰੇਂ।।
ਕਾਲੇ ਬੱਦਲਾਂ ਨੂੰ ਕਿੱਥੇ ਲਕੋਈ ਬੈਠਾ।
ਜਿਨ੍ਹਾ ਦੀ ਝਲਕ ਨੂੰ ਹਾਂ ਤਰਸ ਰਹੇ।।
ਫੇਰ ਰੱਬ ਨੇ ਮੈਨੂੰ ਕੋਰਾ ਜਵਾਬ ਦਿੱਤਾ।
ਤੂੰ ਖੁੱਦ ਕੁਦਰਤ ਨਾਲ ਖਿਲਵਾੜ ਕਰੇਂ।।
ਪਹਾੜਾਂ ਦੇ ਸੀਨਿਆਂ ਨੂੰ ਕੁਰੇਦੀ ਜਾਂਵੇ।
ਲਗਾਤਾਰ ਤੂੰ ਜੰਗਲਾਂ ਨੂੰ ਨਸ਼ਟ ਕਰੇਂ।।
ਸਵੱਛ ਪੌਣ ਪਾਣੀ ਨੂੰ ਦੂਸ਼ਿਤ ਕਰੀ ਜਾਂਵੇ।
ਧਰਤ ਮਾਤਾ ਦਾ ਨਾ ਤੂੰ ਖਿਆਲ ਕਰੇਂ।।
ਰੱਬ ਨੇ ਅਖੀਰ ਸਮਝਾਈ ਇੱਕ ਯੁੱਕਤ।
ਵੱਧ ਤੋਂ ਵੱਧ ਲਗਾਓ ਤੁਸੀਂ ਧਰਤੀ ਤੇ ਰੁੱਖ।।
ਸੂਦ ਵਿਰਕ ਜੇ ਪਾਉਣਾ ਜੀਵਨ ਚ ਸੁੱਖ।
ਤਾਂ ਹਰ ਮਨੁੱਖ ਜਰੂਰ ਲਗਾਵੇ ਇੱਕ ਰੁੱਖ।।
ਲੇਖਕ ਮਹਿੰਦਰ ਸੂਦ ਵਿਰਕ
ਸੰਪਰਕ – 9876666381