ਉਭਰਦਾ ਗੀਤਕਾਰ ਦੀਪਾ ਬੰਡਾਲਾ ਪਿਛਲੇ ਕੁਝ ਸਾਲਾਂ ਤੋਂ ਐਡਮਿੰਟਨ ਵਿਚ ਸਥਾਈ ਤੌਰ ’ਤੇ ਅਪਣੀ ਪਤਨੀ ਸ਼੍ਰੀਮਤੀ ਜੀਵਨ ਕੌਰ ਨਾਲ ਰਹਿ ਰਿਹਾ ਹੈ। ਦੀਪਾ ਬੰਡਾਲਾ ਉਸ ਦਾ ਤਖ਼ਲੁਸ ਹੈ ਪਰ ਉਸ ਦਾ ਨਾਮ ਹਰਦੀਪ ਸਿੰਘ ਹੈ। ਉਹ ਪਿੰਡ ਬੰਡਾਲਾ, ਜ਼ਿਲ੍ਹਾ ਜਾਲੰਧਰ ਦਾ ਰਹਿਣ ਵਾਲਾ ਹੈ। ਉਸ ਨੂੰ ਗੀਤ ਲਿਖਣ ਦਾ ਸੌਂਕ ਮਿਡਲ ਸਕੂਲ ਵਿਚ ਪੜ੍ਹਦਿਆਂ ਹੀ ਪੈ ਗਿਆ ਸੀ। ਉਸ ਨੇ ਅਨੇਕਾਂ ਹੀ ਪੰਜਾਬੀ ਦੇ ਗੀਤ ਲਿਖੇ ਜੋ ਪ੍ਰਸਿੱਧ ਗਾਇਕਾਂ ਨੇ ਗਾਏ ਹਨ। ਉਸ ਦੇ ਲਿਖੇ ਗੀਤ ਮਨਿੰਦਰ ਬੁੱਟਰ, ਗੈਰੀ ਸੰਧੂ, ਨਸੀਬੋ ਲਾਲ (ਪਾਕਿਸਤਾਨ), ਨਵਦੀਪ ਸਰਾਏ, ਗਗਨ ਬੱਲ, ਸ਼ਰਨ ਮਾਨ, ਰਾਜਾ ਬਰੈਸਟਨ ਆਦਿ ਨੇ ਗਾਏ ਹਨ ਅਤੇ ਮਿਉਜ਼ਿਕ ਦਿੱਤਾ ਹੈ ਪ੍ਰਸਿੱਧ ਮਿਉਜ਼ਿਕ ਡਾਇਰੈਕਟਰ ਰੂਪਿਨ ਕਾਹਲੋਂ ਭਾਰਤ, ਰੋਚ ਕਿਲਾ ਇੰਗਲੈਂਡ, ਪ੍ਰੀਤ ਹੁੰਦਲ, ਫੋਰਡ ਜੀ ਕੇ ਬਰੈਮਟਨ, ਕਨੇਡਾ ਆਦਿ ਨੇ ਪੰਜਾਬੀ ਗੀਤਾਂ ਵਿਚ ਕਈ ਕ੍ਰਾਂਤੀਕਾਰੀ ਪਰਿਵਰਤਨ ਆਏ ਹਨ, ਖ਼ਾਸ ਕਰਕੇ ਪੱਛਮੀ ਸੰਗੀਤਕ ਧੁਨਾਂ, ਜਿੰਨ੍ਹਾਂ ਵਿਚ ਇਕ ਖ਼ਾਸ ਕਿਸਮ ਦਾ ਰਿਧਮ ਹੁੰਦਾ ਹੈ। ਸ਼ਬਦ ਸੰਗੀਤ ਦੇ ਰਿਧਮ ਨਾਲ ਇਸ ਤਰੀਕੇ ਨਾਲ ਗੁੰਦੇ ਹੁੰਦੇ ਹਨ ਕਿ ਸ਼ਬਦਾਂ ਨਾਲੋਂ ਤਰਜ਼ ਮਹੱਤਵ ਪੂਰਨ ਹੋ ਜਾਂਦੀ ਹੈ। ਜੋ ਪ੍ਰਭਾਵਸ਼ਾਲੀ ਤੇ ਕਲਪਨਾਸ਼ੀਲ ਹੁੰਦੀ ਹੈ। ਇਨ੍ਹਾਂ ਗੀਤਾਂ ਵਿਚ ਪ੍ਰਭਾਵ ਤਰਕ ਪਰੀਚਿਤ ਸਾਧਾਰਣ ਭਾਸ਼ਾ ਰੁਚੀ ਪੂਰਨ ਅਤੇ ਜਨ ਸਾਧਾਰਣ ਦੀ ਸਮਝ ਵਿਚ ਆਸਾਨੀ ਨਾਲ ਆਉਂਦੀ ਹੈ। ਪੱਛਮੀ ਸੰਗੀਤ ਚਿੰਨ੍ਹ ਕਾਵਿਆਤਮਿਕ ਖੁਸ਼ਾਮਦ ਕਰਦੇ ਹਨ। ਇਹ ਛੋਟੇ ਛੋਟੇ ਰੁਕਨਾ ਵਾਲੇ ਸਾਧਾਰਣ ਗੀਤ ਭਾਵ ਭਰੇ ਤਾਂ ਹੁੰਦੇ ਹਨ ਪਰ ਸੰਗੀਤ ਦੇ ਜ਼ਰੀਏ ਸ਼ਰੋਤਿਆਂ ਨੂੰ ਉਚੀ ਮਨੋਸਥਿਤੀ ਤਕ ਲੈ ਕੇ ਜਾਂਦੇ ਹਨ। ਰੂਮਾਨੀ ਗਾਣਿਆਂ ਵਿਚ ਇਕ ਸਤੁੰਸ਼ਟ ਕਰਨ ਵਾਲਾ ਭਾਵ ਵਿਅਕਤੀਤਵ ਦਾ ਹਿੱਸਾ ਬਣਦਾ ਹੈ। ਦੀਪਾ ਬੰਡਾਲਾ ਦੇ ਗੀਤਾਂ ਵਿਚ ਸ਼ਬਦਾਂ ਦੀ ਚੋਣ, ਵਿਚਾਰ ਭਾਵਨਾਵਾਂ ਦੀ ਕਾਵਿਆਤਮਿਕ ਅਭਿ ਵਿਅਕਤੀ ਹੁੰਦੀ ਹੈ। ਗੀਤਾਂ ਦੇ ਰੁਕਣਾ ਅਤੇ ਤਾਜ਼ ਬਹੁਤ ਹੀ ਸੁੰਦਰ ਅਤੇ ਭਾਵਨਾਤਮਿਕ ਸ਼ਬਦਾਂ ਦਾ ਉਪਯੋਗ ਅਤਿ ਸਰਲੀਕਰਣ ਅਤੇ ਕੁਸ਼ਲ ਸ਼ਿਲਪੀ ਦੀ ਕਲਾ ਕੌਸ਼ਲ ਵਾਲਾ ਹੁੰਦਾ ਹੈ। ਪੰਜਾਬੀ ਅਤੇ ਪੱਛਮੀ ਸੰਗੀਤ ਦੇ ਛੋਟੇ-ਛੋਟੇ ਰੁਕਨ, ਠਹਿਰਾਉ, ਉਤਾਰ, ਚੜ੍ਹਾਵ, ਪੰਜਾਬੀ ਗੀਤਾਂ ਵਿਚ ਇਕ ਨਵਾਂ ਯੁੱਧ ਮੰਨਿਆ ਜਾਂਦਾ ਹੈ। ਕਿਉਂਕਿ ਵਿਦੇਸ਼ਾਂ ਵਿਚ ਰਹਿੰਦੇ ਬੱਚੇ ਪੱਛਮੀ ਅਤੇ ਪੰਜਾਬੀ ਸੰਗੀਤ ਦੇ ਮਿਸ਼ਰਣ ਨੂੰ ਪਸੰਦ ਕਰਦੇ ਹਨ। ਜਿਸ ਕਰਕੇ ਪੋਪ ਸੰਗੀਤ ਦਾ ਰੁਝਾਣ ਵਧ ਰਿਹਾ ਹੈ। ਦੀਪਾ ਦੇ ਗੀਤਾਂ ਵਿਚ ਆਸਾਨ ਸ਼ਬਦਾਂ ਦੀ ਬਹੁਲਤਾ ਅਤੇ ਜੀਵਨ ਦੇ ਤਾਣੇ-ਬਾਣੇ ਵਾਲੇ ਵਰਤਮਾਨ ਮਾਹੌਲ ਦਾ ਪ੍ਰਭਾਵ ਅਪਣੇਂ ਚਿੰਨ੍ਹ ਛਡਦਾ ਹੋਇਆ ਲੋਕਾਂ ਦੀ ਪੰਸਦਤਾ ਦੇ ਅਨੁਕੂਲ ਹੋ ਨਿਬੜਦਾ ਹੈ। ਵਰਤਮਾਨ ਸਮੇਂ ਦੇ ਹਾਣ ਦੇ ਗੀਤ ਲਿਖਣਾ ਸ਼ਰੋਤਿਆਂ ਨੂੰ ਤਰਜ਼ੀਹ ਦਿੰਦਾ ਹੈ। ਜੀਵਨ ਦੇ ਆਧੁਨਿਕ ਦ੍ਰਿਸ਼ਟੀਕੋਣ ਉਸ ਦੇ ਗੀਤਾਂ ਵਿਚ ਝਲਕਦੇ ਹਨ।ਉਸ ਦੇ ਕਈ ਗੀਤ ਮਸ਼ਹੂਰ ਹੋਏ ਜਿੰਨ੍ਹਾਂ ’ਚੋਂ ਦੀਪੇ ਕੋਲੋਂ ਕਿਸੇ ਹੋਰ ਦਾ ਹੋਇਆ ਨਈਂਉ ਜਾਣਾ, ਕੱਠੇ ਰਹਿ ਜੇ ਨਾ ਹੋਇਆ ਦੂਰ ਹੋਇਆ ਵੀ ਨਈਂ ਜਾਣਾ। ਤੇਰਾ ਵੀ ਦਿਲ ਟੁੱਟਣਾ ਦਿਲ ਤੋੜਣ ਵਾਲੀਏ। ਬੇਬੇ ਮੰਨਦੀ ਨਾ ਮੇਰੀ ਸੁਣ ਸੋਹਣਿਆ ਵੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਆਦਿ। ਵਿਦੇਸ਼ਾ ਵਿਚ ਰਹਿ ਕੇ ਵੀ ਪੰਜਾਬੀ ਗੀਤਕਾਰਾਂ, ਕਲਾਕਾਰਾਂ ਨੇ ਅਪਣੀ ਕਲਾ ਦੇ ਝੰਡੇ ਬੁਲੰਦ ਕੀਤੇ ਹਨ। ਵਿਦੇਸ਼ੀ ਲੋਕ ਵੀ ਪੰਜਾਬੀ ਧੁਨਾਂ-ਗੀਤ ਸ਼ੌਕ ਨਾਲ ਸੁਣਦੇ ਹਨ। ਭਵਿੱਖ ਵਿਚ ਆਮ ਹੈ ਕਿ ਦੀਪਾ ਬੰਡਾਲਾ ਹੋਰ ਵਧੀਆ ਗੀਤ ਲਿਖ ਕੇ ਦੇਸ਼-ਵਿਦੇਸ਼ ਦੇ ਸ਼ਰੋਤਿਆਂ ਦੇ ਮਨ ਮੋਹ ਲਵੇਗਾ। ਉਸ ਦਾ ਮੋਬਾਇਲ ਨੰਬਰ +14163996594 ਹ
ਬਲਵਿੰਦਰ ਬਾਲਮ ਗੁਰਦਾਸਪੁਰ
ਐਡਮਿੰਟਨ ਕਨੇਡਾ, 98156-25409