ਤੂੰ ਨਹੀੰ ਦਿਸਿਆ ਤਾਂ ਉਮੀਦ ਰੋਈ
ਮੇਰੇ ਸੀਨੇ ਵਿੱਚ ਪੀੜ ਸ਼ਦੀਦ ਹੋਈ
ਪਿਆਰ ਦੀ ਵੈਰੀ ਗੁਰਬਤ ਚੰਦਰੀ
ਤੂੰ ਭੁੱਲਿਓੰ ਕੀਤੀ ਸੀ ਤਾਕੀਦ ਕੋਈ
ਚਾਅ ਇਮਾਰਤਾਂ ਦਾ ਹਸ਼ਰੋ ਨਸ਼ਰ
ਕੀ ਕਹਾਂ ਕਿ ਸਾਰੀ ਤਮਹੀਦ ਚੋਈ
ਲੋਕ ਕਹਿੰਦੇ ਮਾਜੀ ਦੋਹਰਾਂਵਦਾ ਏ
ਦਿਲ ਆਖਦਾ ਬਾਤ ਜ਼ਦੀਦ ਛੋਹੀ
ਚੰਨ ਪੁੰਨਿਆ ਖੰਜਰ ਬਣ ਚੁੱਭਦਾ
ਮੇਰੀ ਢੂੰਡ ਲਿਆ ਦਵੋ ਈਦ ਖੋਈ
ਤੂੰ ਜੀੰਦੇ ਜੀ ਸਾਂਭ ਨਜਾਰਿਆਂ ਨੂੰ
ਚੰਦਨਾਂ ਨਹੀੰ ਲੱਭਣੀ ਦੀਦ ਢੋਈ
ਚੰਦਨ ਹਾਜੀਪੁਰੀਆ
pchauhan5572@gmail.com