ਉਹਨੇਂ ਮੁੜ ਕੇ ਆਉਣਾਂ ਕਾਹਦਾ ਏ,
ਉਹਦਾ ਝੂਠਾ ਲੱਗਦਾ ਵਾਅਦਾ ਏ,
ਸਾਡੀ ਕੀਤੀ ਸੱਚੀ ਮੁਹੱਬਤ ਦਾ, ਮੁੱਲ ਨਹੀਂ ਪਾਉਂਦੀ ਤਾਂ ਨਾਂ ਪਾਵੇ,
ਛੱਡ ਦਿਲਾ ਉਹਦੀ ਉਡੀਕ ਕਰਨਾਂ, ਉਹ ਨਹੀਂ ਆਉਂਦੀ ਤਾਂ ਨਾਂ ਆਵੇ,
ਉਹ ਜਿਵੇਂ ਕਹਿੰਦੀ ਰਹੀ ਅਸੀਂ ਮੰਨਦੇ ਰਹੇ, ਵਿਸ਼ਵਾਸ ਉਹਦੇ ‘ਤੇ ਕਰ-ਕਰ ਕੇ,
ਅਸੀਂ ਵਫਾਦਾਰ ਬਣ ਵਫਾ ਕੀਤੀ, ਹੱਥਾਂ ਵਿੱਚ ਹੱਥ ਉਹਦਾ ਫੜ-ਫੜ ਕੇ,
ਉਹ ਨਾਮ ਸਾਡੇ ਦੀ ਮਹਿੰਦੀ ਨੂੰ, ਹੱਥੀਂ ਨਹੀਂ ਲਾਉਂਦੀ ਤਾਂ ਨਾ ਲਾਵੇ,
ਛੱਡ ਦਿਲਾ ਉਹਦੀ ਉਡੀਕ ਕਰਨਾਂ, ਉਹ ਨਹੀਂ ਆਉਂਦੀ ਤਾਂ ਨਾਂ ਆਵੇ,
ਛੱਡ ਖਹਿੜਾ ਉਹਦੀਆਂ ਚਿੱਠੀਆਂ ਦਾ, ਹੁਣ ਵਾਰ-ਵਾਰ ਆਪਾਂ ਪੜ੍ਹਨੀਂਆਂ ਨਹੀਂ,
ਤਸਵੀਰਾਂ ਉਹਦੀਆਂ ਪਾੜ ਸੁੱਟਣੀਆਂ, ਸ਼ੀਸ਼ੇ ਦੇ ਵਿੱਚ ਜੜਨੀਆਂ ਨਹੀਂ,
ਉਹ ਸਾਡੀ ਹੋ ਕੇ ਸਦਾ ਲਈ, ਸਾਡੀ ਨਹੀਂ ਕਹਾਉਂਦੀ ਤਾਂ ਨਾਂ ਕਹਾਵੇ,
ਛੱਡ ਦਿਲਾ ਉਹਦੀ ਉਡੀਕ ਕਰਨਾਂ, ਉਹ ਨਹੀਂ ਆਉਂਦੀ ਤਾਂ ਨਾਂ ਆਵੇ,
ਆਪਾਂ ਸਮਝਦਾਰੀ ਤੋਂ ਕੰਮ ਲੈ ਕੇ, ਮੰਨ ਲਈਏ ਰੱਬ ਦੇ ਭਾਣੇ ਨੂੰ,
ਖ਼ਬਰ ਨਹੀਂ ਸੀ ਉਹ ਇੰਜ ਛੱਡ ਜਾਊ, ‘ਦਿਲਸ਼ਾਨ’ ਭੋਲੇ਼,ਅਣਜਾਣੇਂ ਨੂੰ,
ਨਾਂ ਲੈ ਕੇ ਮੇਰਾ ਪਿਆਰ ਨਾਲ਼, ਉਹ ਨਹੀਂ ਬੁਲਾਉਂਦੀ ਤਾਂ ਨਾਂ ਬੁਲਾਵੇ,
ਛੱਡ ਦਿਲਾ ਉਹਦੀ ਉਡੀਕ ਕਰਨਾਂ, ਉਹ ਨਹੀਂ ਆਉਂਦੀ ਤਾਂ ਨਾਂ ਆਵੇ।
ਦਿਲਸ਼ਾਨ, ਮੋਬਾਈਲ – 9914304172