ਅਸਲ ਸੇਵਾ ਤੇ ਸਿਮਰਨ ਸਿੱਖੁ ਦੇ ਮਾਨੋ ਦੋ ਥੰਮ ਹਨ। ਜਿਨ੍ਹਾਂ ਥੰਮਾਂ ਦੇ ਆਸਰੇ ਸਿੱਖ ਦੀ ਜੀਵਨ ਇਮਾਰਤ ਖਲੋਂਦੀ ਹੈ।
ਸਿਮਰਨ ਅਤੇ ਸੇਵਾ ਸਿੱਖੀ ਦੇ ਦੋ ਮਾਨੋ ਪੱਖ ਹਨ। ਜਿਨ੍ਹਾਂ ਦੀ ਉਡਾਰੀ। ਦੁ ਬਰਕਤ ਨਾਲ ਸਿੱਖ ਆਤਮਕ ਮੰਡਲ ਵਿਚ ਉਡਾਰੀਆਂ ਮਾਰਦਾ ਹੈ।
ਸਿਮਰਨ ਤੇ ਸੇਵਾ ਸਿੱਖੀ ਜੀਵਨ ਦੇ ਨੌਕਾ ਦੇ ਦੋ ਚੱਪੂ ਹਨ। ਜਿਵੇਂ ਬੇੜੀ ਨੂੰ ਚੱਪੂ ਮਾਰਿਏ ਦਰਿਆ ਦਾ ਪਾਣੀ ਚੀਰ ਕੇ ਕਿਨਾਰੇ ਤੋਂ ਦੂਜੇ ਕਿਨਾਰੇ ਲੱਗ ਜਾਂਦੀ ਹੈ।
ਇਸੇ ਤਰ੍ਹਾਂ ਜਿਸ ਕੋਲ ਸ਼ਬਦ ਦੀ ਕਮਾਈ ਤੇ ਗੁਰੂ ਦੀ ਦਿੱਤੀ ਹੋਈ ਹੱਥੀਂ ਸੇਵਾ ਹੈ। ਸਿਮਰਨ ਤੇ ਸੇਵਾ ਦੇ ਚੱਪੂ ਨਾਲ ਸਿੱਖ ਦੇ ਜੀਵਨ ਦੀ ਜ਼ਿੰਦਗੀ ਵੀ ਕਿਨਾਰੇ ਲੱਗਦੀ ਹੈ।
ਸ਼ਬਦ ਦੇ ਅੰਤਰੀਵ ਭਾਵ ਨੂੰ ਜਦੋਂ ਅਸੀਂ ਸਮਝਦੇ ਹਾਂ ਤਾਂ ਸੱਚ ਜਾਣੋ ਸ਼ਬਦ ਪਰਮਾਤਮਾ ਦੀ ਇਕ ਉਹ ਸ਼ਕਤੀ ਹੈ ਜਿਸ ਸ਼ਬਦ ਦੀ ਬਰਕਤਿ ਨਾਲ ਇਕ ਖਿਨ ਵਿਚ ਕਰੋੜਾਂ ਬ੍ਰਹਿਮੰਡ ਸਿਰਜੇ ਜਾਂਦੇ ਹਨ। ਸ਼ਬਦਾਂ ਦੇ ਨਾਲ ਇਹਨਾਂ ਸਾਰਿਆਂ ਨੂੰ ਲੈਅ ਕਰ ਸਕਦਾ ਹੈ।
ਇਸ ਲਈ ਇਕ ਸ਼ਬਦ ਭੈਅ ਵੀ ਵਰਤਿਆ ਜਾਂਦਾ ਹੈ।
ਉਸਨੇ ਲੱਖਾਂ ਜ਼ਿੰਦਗੀ ਦੇ ਦਰਿਆ ਆਪਣੇ ਹੁਕਮ ਵਿਚ ਆਪਣੇ ਸ਼ਬਦ ਨਾਲ ਬਣਾ ਦਿੱਤੇ। ਕਲਗੀਧਰ ਸਾਹਿਬ ਜੀ ਦਾ ਬਚਨ ਪੜ੍ਹੀਏ। ਚੌਪਈ ਦਾ ਪਾਠ ਕਰਦੇ ਹੋ ਤੇ ਸਾਹਿਬ ਸਾਹਿਬ ਨੇ ਫ਼ੁਰਮਾਇਆ ਹੈ ਕਿ ਜਦੋਂ ਉਸ ਦੀ ਮੌਜ ਆਈ ਤਾਂ ਉਸ ਨੇ ਸ਼ਬਦ ਦੇ। ਨਾਲ ਸਾਰਾ ਵਿਸਥਾਰ ਕਰ ਦਿੱਤਾ। ਇਸਦੇ ਵਿਚ ਜੀਵ,ਜੰਤੂ, ਪਹਾੜ ਪਾਣੀ ਰੁੱਖ ਆਦਿ। ਸ਼ਬਦ ਦਾ ਰਥ ਕੇਵਲ ਇਹ ਧਰਤੀ ਨਾ ਸਮਝਿਆ। ਨਹੀਂ ਸ਼ਬਦ ਇੰਨਾਂ ਕੁਝ ਬੇਅੰਤ ਹੈ ਕਿ ਉਸਦੇ ਇਕ ਸ਼ਬਦ ਨੇ ਪਤਾ ਨਹੀਂ ਕਿੰਨੇ ਕੁਝ ਬ੍ਰਹਿਮੰਡ ਕਿੰਨਾਂ ਕੁਝ ਸਿਰਜਣ ਦਿੱਤਾ।
ਅਸੀਂ ਵੀ ਉਸ ਦੇ ਹੀ ਸਿਰਜੇ ਹੋਏ ਵਿੱਚ ਇਕ ਨਿੱਕੇ ਜਿਹੇ ਸੂਖਸ਼ਮ ਟੁਕੜੇ ਵਿਚ ਰਹਿੰਦੇ ਹਾਂ। ਇਹੋ ਜਿਹੀਆਂ ਬੇਅੰਤ ਧਰਤੀਆਂ ਉਸਦੇ ਸ਼ਬਦ ਵਿੱਚ ਪੈਦਾ ਹੋ ਪੲਈਆਂ।
੍ਪ੍ਰਭੂ ਆਪਣੀ ਮੌਜ਼ ਵਿਚ ਆਏ
ਉਹਨਾਂ ਸ਼ਬਦਾਂ ਨਾਲ ਵਿਸਥਾਰ ਕੀਤਾ।
ਉਸ ਨੇ ਪ੍ਰਜਾ ਬਣਾਈ ਸੰਸਾਰ ਬਣਾਇਆ ਸਰੀਰ ਬਣਾਏ।
ਸੁਰਜੀਤ ਸਾਰੰਗ
੮੧੩੦੬੬੦੨੦੫
ਨਵੀਂ ਦਿੱਲੀ 18
