ਮਾਂ ਦੇ ਰਿਸ਼ਤੇ ਨੂੰ ਦੁਨੀਆਂ ਵਿੱਚ ਸਭ ਰਿਸ਼ਤਿਆਂ ਤੋਂ ਉੱਚਾ ਅਤੇ ਸੁੱਚਾ ਮੰਨਿਆ ਹੈ।ਮੇਰੀ ਮਾਤਾ ਜੀ ਵਿੱਚ ਉਹ ਸਾਰੇ ਗੁਣ ਹਨ ਜੋ ਇੱਕ ਆਦਰਸ਼ ਮਾਂ ਵਿੱਚ ਹੁੰਦੇ ਹਨ ।ਉਹ ਸਦਾ ਖੁਸ਼ ਰਹਿੰਦੇ ਹਨ ।ਇਸ ਕਰਕੇ ਉਹਨਾਂ ਦੇ ਹੰਸੂ ਹੰਸੂ ਕਰਦੇ ਚਿਹਰੇ ‘ ਤੇ ਅਨੋਖੀ ਚਮਕ ਰਹਿੰਦੀ ਹੈ ।ਜੇਕਰ ਸਾਨੂੰ ਬਚਪਨ ਵਿੱਚ ਬੁਖਾਰ ਹੋ ਜਾਂਦਾ ਤਾਂ ਸਾਡੇ ਮਾਤਾ ਜੀ ਸਾਰੀ ਰਾਤ ਨਹੀਂ ਸੀ ਸੌਦੇ ਅਤੇ ਇਸ ਪਿਆਰ ਦੀ ਉਮੀਦ ਅਸੀਂ ਸਿਰਫ ਸਾਡੀ ਮਾਂ ਤੋਂ ਹੀ ਕਰ ਸਕਦੇ ਹਾਂ ।ਜਦ ਅਸੀਂ ਕਿਤੇ ਵੀ ਬਾਹਰ ਜਾ ਕੇ ਘਰ ਵਾਪਸ ਆਉਂਦੇ ਹਾਂ ਤਾਂ ਅਸੀਂ ਸਭ ਤੋਂ ਪਹਿਲਾਂ ਪੁੱਛਦੇ ਹਾਂ ਕਿ ਮੰਮੀ ਕਿੱਥੇ ਹੈ ?ਇੱਕ ਮਾਂ ਨੌ ਮਹੀਨੇ ਲਈ ਸਾਨੂੰ ਪੇਟ ਵਿੱਚ ਰੱਖਦੀ ਹੈ ,ਉਸਦੇ ਕਈ ਯਤਨਾਂ ਤੋਂ ਬਾਅਦ ਅਸੀਂ ਦੁਨੀਆਂ ਨੂੰ ਦੇਖਣ ਦੇ ਕਾਬਿਲ ਬਣਦੇ ਹਾਂ ।ਇੱਕ ਮਾਂ ਹੀ ਹੈ ਜੋ ਕਦੇ ਆਪਣੀ ਔਲਾਦ ਦਾ ਬੁਰਾ ਨਹੀਂ ਸੋਚਦੀ ।ਇੱਕ ਮਾਂ ਕਦੇ ਵੀ ਆਪਣੀ ਔਲਾਦ ਦਾ ਦੁੱਖ ਨਹੀਂ ਸਹਾਰ ਸਕਦੀ । ਅੰਤ ਵਿੱਚ ਮੈਂ ਇਨਾ ਹੀ ਕਹਾਂਗੀ ਕਿ ਰੱਬ ਹਰ ਜਗਹਾ ਨਹੀਂ ਹੋ ਸਕਦਾ ਸ਼ਾਇਦ ਇਸ ਲਈ ਉਸ ਨੇ ਮਾਂ ਬਣਾਈ ਹੈ ਕਿਸੇ ਨੇ ਸੱਚ ਕਿਹਾ ਹੈ ਕਿ ਮਾਂ ਦੇ ਪੈਰਾਂ ਵਿੱਚ ਰੱਬ ਵੱਸਦਾ ਹੈ।
ਮਾਂ ਵਰਗਾ ਘਣਛਾਂਵਾਂ ਬੂਟਾ ,
ਮੈਨੂੰ ਕਿਧਰੇ ਨਜ਼ਰ ਨਾ ਆਏ ।
ਲੈ ਕੇ ਜਿਸ ਤੋਂ ਛਾਂ ਉਧਾਰੀ ।
ਰੱਬ ਨੇ ਸੁਰਗ ਬਣਾਏ ।
ਨਾਮ- ਪਾਇਲ ਰਾਣੀ
ਜਮਾਤ – +2 A
ਸਕੂਲ -ਸਕੂਲ ਆਫ ਐਮੀਨੈਂਸ ਛਾਜਲੀ ।
ਸ਼ਹਿਰ -ਲਹਿਰਾ ਗਾਗਾ