ਉੱਘੇ ਲੇਖਕ ਮਹਿੰਦਰ ਸੂਦ ਵਿਰਕ ਨੂੰ ਉਮਰਾਂ ਦੀ ਸਾਂਝ ਸਾਹਿਤਕ ਮੰਚ ਵਡਾਲਾ ਵਲੋਂ 04 ਫਰਬਰੀ ਦਿਨ ਐਤਵਾਰ ਨੂੰ ਕਰਵਾਏ ਗਏ ਕਵੀ ਦਰਬਾਰ ਵਿੱਚ ਸ਼ਾਮਲ ਹੋਣ ਅਤੇ ਆਪਣੀ ਖ਼ੂਬਸੂਰਤ ਰਚਨਾਵਾਂ “ਕੌੜਾ ਘੁੱਟ ਕਿਵੇਂ ਪੀ ਲਵਾਂ” ਅਤੇ “ਖੁੱਦ ਨੂੰ ਪਛਾਣ” ਦੀ ਸਾਂਝ ਪਾਉਣ ਲਈ ਸਨਮਾਨ ਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਪਵਨਪ੍ਰੀਤ ਸਿੰਘ ਮੰਚ ਸੰਚਾਲਕ ਉਮਰਾਂ ਦੀ ਸਾਂਝ ਸਾਹਿਤਕ ਮੰਚ ਵਡਾਲਾ ਨੇ ਕਿਹਾ ਕਿ ਲੇਖਕ ਮਹਿੰਦਰ ਸੂਦ ਵਿਰਕ ਨੂੰ ਸਨਮਾਨਿਤ ਕਰਨ ਤੇ ਅਸੀਂ ਖੁਸ਼ੀ ਅਤੇ ਮਾਣ ਮਹਿਸੂਸ ਕਰਦੇ ਹਾਂ। ਸੂਦ ਵਿਰਕ ਨੇ ਕਿਹਾ ਕਿ ਪ੍ਰਬੰਧਕ ਇੰਦਰਜੀਤ ਕੌਰ ਵਡਾਲਾ ਅਤੇ ਪਵਨਪ੍ਰੀਤ ਸਿੰਘ ਮੰਚ ਸੰਚਾਲਕ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਅਤੇ ਕਾਮਨਾ ਕਰਦਾ ਹਾਂ ਕਿ ਉਮਰਾਂ ਦੀ ਸਾਂਝ ਸਾਹਿਤਕ ਮੰਚ ਵਡਾਲਾ ਅਸਮਾਨ ਦੀਆਂ ਬੁਲੰਦੀਆਂ ਤੱਕ ਜਾਏ। ਸੂਦ ਵਿਰਕ ਨੇ ਇਹ ਵੀ ਦਸਿਆ ਕਿ ਜਲਦ ਹੀ ਉਹਨਾਂ ਦੇ ਲਿਖੇ ਦੋ ਗੀਤ “ਚਾਅ ਚੜ੍ਹਿਆ” ਅਤੇ “ਮਿਹਨਤ ਕਰ” ਜਲਦ ਹੀ ਸਰੋਤਿਆਂ ਦੇ ਸਨਮੁੱਖ ਕਿਤੇ ਜਾਣ ਗਏ। ਉਹਨਾਂ ਨੂੰ ਪੂਰੀ ਆਸ ਹੈ ਕਿ ਸਰੋਤੇ ਇਹਨਾਂ ਗੀਤਾਂ ਨੂੰ ਵੀ ਭਰਪੂਰ ਪਿਆਰ ਬਖਸ਼ਣਗੇ।

Posted inਸਾਹਿਤ ਸਭਿਆਚਾਰ