ਇਥੇ ਚਲਦੇ ਫਿਰਦੇ ਨਜ਼ਰ ਆਉਂਦੇ ਹਨ
ਗੋਰੇ ਕਾਲੇ
ਕਾਲੀਆਂ ਪੀਲੀਆਂ ਨੀਲੀਆਂ ਅੱਖਾਂ ਵਾਲੇ
ਖ਼ੁਦਾ ਦੇ ਬਣਾਏ ਪ੍ਰੋਡਕਟ ।
ਸਭ ਦੇ ਮੱਥੇ ਲਿਖੀ
ਉਹਨਾਂ ਦੀ ਐਕਸਪਾਇਰੀ ਡੇਟ।
ਸਭ ਕੋਲ ਮੌਕਾ ਹੈ
ਕਿ ਉਹ ਸਾਬਿਤ ਕਰਨ ਆਪਣੇ ਆਪ ਨੂੰ
ਦੁਨੀਆ ਦੇ ਇਸ ਬਜ਼ਾਰ ਵਿੱਚ
ਆਪਣਾ ਵਾਜਿਬ ਮੁੱਲ ਪਵਾਉਣ
ਹੋ ਕੇ ਪਰਫੈਕਟ ।
ਇਸ ਤੋਂ ਪਹਿਲਾਂ ਕਿ ਆ ਜਾਵੇ
ਉਹਨਾਂ ਦੀ ਐਕਸਪਾਇਰੀ ਡੇਟ।
ਖਾਂਦੇ ਹਨ , ਪੀਂਦੇ ਹਨ
ਨੱਚਦੇ ਹਨ , ਗਾਉਂਦੇ ਹਨ
ਕਰਦੇ ਹਨ ਪੂਰੀਆਂ ਜ਼ਿੰਮੇਵਾਰੀਆਂ
ਤੇ ਆਪਣੇ ਫ਼ਰਜ਼ ਨਿਭਾਉਂਦੇ ਹਨ
ਕਰਦੇ ਹਨ ਰੱਜਕੇ ਸ਼ੌਕ ਪੂਰੇ
ਜਦ ਤੱਕ ਲੱਗ ਨਹੀਂ ਜਾਂਦਾ
ਉਹਨਾਂ ਦੇ ਨਾਮ ਅੱਗੇ ਬਰੈਕਟ।
ਖੂਬ ਭੱਜਦੇ ਦੌੜਦੇ ਹਨ
ਖੁਦ ਵੀ ਤੇ ਉਨ੍ਹਾਂ ਦੇ ਦਿਮਾਗ ਵੀ
ਜਦ ਤੱਕ ਆ ਨਹੀਂ ਜਾਂਦੀ
ਉਹਨਾਂ ਦੀ ਐਕਸਪਾਇਰੀ ਡੇਟ।

ਜ..ਦੀਪ ਸਿੰਘ ‘ਦੀਪ’
ਪਿੰਡ ਕੋਟੜਾ ਲਹਿਲ
ਜ਼ਿਲ੍ਹਾ ਸੰਗਰੂਰ
ਮੋਬਾ:98760-04714