ਐ ਇਨਸਾਨ ਤੂੰ ਹਉਮੈ ਨੂੰ ਦਿਲ ਵਿੱਚ ਕਿਉਂ ਰੱਖਦਾ ਹੈਂ,
ਤੂੰ ਕਿਉਂ ਨਹੀਂ ਸਮਝਦਾ, ਇਸ ਨੂੰ ਕਿਉਂ ਨਹੀਂ ਛੱਡ ਸਕਦਾ ਹੈਂ,
ਸ਼ਾਇਦ ਤੂੰ ਪੈਸੇ ਕਮਾ ਕੇ ਸਭ ਤੋਂ ਵੱਡਾ, ਅਮੀਰ ਹੋਣਾਂ ਚਾਹੁੰਦਾ ਹੈਂ,
ਜ਼ਮੀਨ ਖਰੀਦ ਕੇ, ਆਪਣੀ ਜਾਇਦਾਦ ਦਿਨ-ਬ-ਦਿਨ ਵਧਾਉਂਦਾ ਹੈਂ,
ਪਰ ਸ਼ਾਇਦ ਤੂੰ ਭੁੱਲ ਜਾਂਦਾ ਹੈਂ, ਜਨਮ ਲੈਣ ਤੇ ਮਰ ਜਾਣ ਨੂੰ,
ਆਪਣਾ ਪੱਲੜਾ ਬਦੀਆਂ, ਗੁਨਾਹਾਂ ਨਾਲ਼ ਭਰ ਜਾਣ ਨੂੰ,
ਅਖੀਰ ਨੂੰ ਚੰਗੇ ਅਤੇ ਬੁਰੇ ਕੰਮਾਂ ਦਾ ਜਦੋਂ ਹਿਸਾਬ ਹੋਊਗਾ,
ਫਿਰ ਰੱਬ ਅੱਗੇ ਦੱਸ ਤੇਰਾ ਕੀ ਉੱਤਰ, ਜਵਾਬ ਹੋਊਗਾ,
ਨੀਵਾਂ ਹੋ ਕੇ, ਛੱਡ ਕਿਉਂ ਨਹੀਂ ਦਿੰਦਾ ਤੂੰ ਕਰਨਾਂ ਹੰਕਾਰ,
ਰੱਬ ਤੋਂ ਡਰ ‘ਦਿਲਸ਼ਾਨ’ ਤੂੰ ਵੀ ਹੋ ਜਾ ਅੱਗੇ ਤੋਂ ਖ਼ਬਰਦਾਰ।
ਦਿਲਸ਼ਾਨ, ਮੋਬਾਈਲ-9914304172

