ਪੰਜਾਬੀਆਂ ਦੀ ਸ਼ਾਨ ਹੈ ਖੇਡ ਕਬੱਡੀ
ਪੰਜਾਬੀਆਂ ਦਾ ਮਾਨ ਹੈ ਖੇਡ ਕਬੱਡੀ।
ਪੰਜਾਬੀਆਂ ਦੀ ਪਹਿਚਾਣ ਖੇਡ ਕਬੱਡੀ
ਪੰਜਾਬੀਆਂ ਦੀ ਜਿੰਦ ਜਾਨ ਖੇਡ ਕਬੱਡੀ।।
ਕਬੱਡੀ ਹੈ ਖੇਡ ਸਰੀਰ ਦੇ ਜ਼ੋਰਾਂ ਦੀ
ਖਿਡਾਰੀ ਦੇ ਦਾਅ ਪੇਚ ਤੇ ਲੋਰਾਂ ਦੀ।
ਕਬੱਡੀ ਹੈ ਖੇਡ ਖਿਡਾਰੀ ਦੀ ਜੁਗਤੀ ਦੀ
ਰੇਡਰ ਦੀ ਚੁਸਤੀ ਤੇ ਜਾਫੀ ਦੀ ਫੁਰਤੀ ਦੀ
ਕਬੱਡੀ ਦੇ ਜਾਫ਼ੀ ਹੁੰਦੇ ਗੱਜ ਗੱਜ ਚੌੜੇ ਨੇ
ਰੇਡਰਾਂ ਦੇ ਤੁਫਾਨ ਕਈ ਉਹਨਾਂ ਮੌੜੇ ਨੇ।
ਕਬੱਡੀ ਖੇਡ ਹੈ ਪੰਜਾਬ ਦਾ ਅਨਮੋਲ ਗਹਿਣਾ
ਜੁਗ ਜੁਗ ਜੀਵੇ ਕਬੱਡੀ ਐਸ ਪੀ ਦਾ ਕਹਿਣਾ।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ

