ਸਬਰ, ਸੰਤੋਖ, ਨਿਮਰਤਾ
ਕਿੰਨੇ ਕਮਵਜ਼ਨ ਨੇ ਨਾ ਇਹ ਸ਼ਬਦ,
ਉਚਾਰਨ ਦੇ ਲਈ।
ਐਪਰ,
ਇਹਨਾਂ ਨੂੰ ਅਪਣਾਉਣ ਤੇ,
ਜ਼ਿੰਦਗੀ ਲੱਗ ਜਾਂਦੀ ਏ ,
ਸਬਰ ਲਈ ਮਜਬੂਰ ਇਨਸਾਨ ਹੀ ਦੱਸ ਸਕਦਾ
ਇਹਨਾਂ ਕਮਵਜ਼ਨ ਸ਼ਬਦਾਂ ਦਾ ਵਜ਼ਨ,
ਖ਼ਾਸਾ ਹੌਸਲਾ ਚਾਹੀਦਾ ਏ ਇਹਨਾਂ ਕਮਵਜ਼ਨ ਸ਼ਬਦਾਂ ਨੂੰ ਅਪਣਾਉਣ ਦੇ ਲਈ।
****

ਗਗਨ ਭੀਮਾ
(ਰਾਹੀਂ : ਪ੍ਰੋ ਨਵ ਸੰਗੀਤ ਸਿੰਘ)