ਕਰਵਾ ਚੌਥ / ਮਿੰਨੀ ਕਹਾਣੀ

ਜੱਸੀ ਦੀ ਪਤਨੀ ਹਰ ਸਾਲ ਕਰਵਾ ਚੌਥ ਦਾ ਵਰਤ  ਰੱਖਦੀ ਸੀ,ਪਰ ਐਤਕੀਂ ਉਸ ਨੇ ਵਰਤ ਨਹੀਂ ਰੱਖਿਆ ਸੀ। ਜੱਸੀ ਇਸ ਗੱਲ ਤੇ ਹੈਰਾਨ ਵੀ ਸੀ ਤੇ ਪਰੇਸ਼ਾਨ ਵੀ ਸੀ। ਉਸ ਨੇ ਹੌਸਲਾ ਕਰਕੇ ਪੁੱਛ ਹੀ ਲਿਆ, “ਪੰਮੀ, ਮੈਂ ਤੈਨੂੰ ਹਰ ਸਾਲ ਵਰਤ ਰੱਖਣ ਦਾ ਸਾਰਾ ਸਾਮਾਨ, ਸੂਟ ਤੇ

ਚੂੜੀਆਂ ਲੈ ਕੇ ਦਿੰਦਾ ਰਿਹਾਂ।ਫੇਰ ਤੂੰ ਐਤਕੀਂ ਵਰਤ ਕਿਉਂ ਨ੍ਹੀ ਰੱਖਿਆ?”

” ਦੇਖੋ ਜੀ, ਮੈਂ ਅੱਜ ਤੋਂ ਇਹ ਮਨ ਬਣਾਇਐ ਕਿ ਮੈਂ ਇੱਕ ਦਿਨ ਵਰਤ ਰੱਖ ਕੇ ਤੁਹਾਡੀ ਲੰਬੀ ਉਮਰ ਦੀ ਕਾਮਨਾ ਕਰਨ ਦੀ ਥਾਂ ਹਰ ਰੋਜ਼ ਸਾਰੇ ਪਰਿਵਾਰ ਦੀ ਚੰਗੀ ਸਿਹਤ

ਤੇ ਸੁੱਖ, ਸ਼ਾਂਤੀ ਪ੍ਰਮਾਤਮਾ ਪਾਸੋਂ ਮੰਗਿਆ ਕਰਾਂਗੀ।”

ਆਪਣੀ ਪਤਨੀ ਦੇ ਵਿਚਾਰਾਂ ਵਿੱਚ ਅਚਾਨਕ ਆਈ ਤਬਦੀਲੀ ਵੇਖ ਕੇ ਜੱਸੀ ਅੰਦਰੋਂ ਬਹੁਤ ਖ਼ੁਸ਼ ਸੀ।ਉਸ ਨੇ ਘੜੀ ਦੀ ਘੜੀ ਪੰਮੀ ਵੱੱਲ ਵੇਖਿਆ ਤੇ ਮੁਸਕਰਾ ਪਿਆ।

ਮਹਿੰਦਰ ਸਿੰਘ ਮਾਨ

ਕੈਨਾਲ ਰੋਡ

ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ

ਨਵਾਂ ਸ਼ਹਿਰ-144514

ਫੋਨ  9915803554

Comments

No comments yet. Why don’t you start the discussion?

Leave a Reply

Your email address will not be published. Required fields are marked *