ਕੋਈ ਸੰਤੁਸ਼ਟ ਵਿਅਕਤੀ ਮਨੋ ਕਲਪਨਾ ਨਹੀਂ ਕਰਦਾ। ਨਾ ਹੀ ਬੁਣਦਾ ਹੈ ਸਿਰਫ਼ ਅਸੰਤੁਸ਼ਟ ਹੀ ਮਨੋ ਕਲਪਨਾਵਾਂ ਬੁਣਦੇ ਹਨ। ਮਨੋਕਲਪਨਾਵਾਂ ਦੀ ਪ੍ਰਰੇਕ ਸ਼ਕਤੀ ਨਾ ਪੂਰੀਆਂ ਹੋਈਆਂ ਇਛਾਵਾਂ ਹੁੰਦੀਆਂ ਹਨ। ਹਰ ਇੱਕ ਮਨੋਕਲਪਨਾ ਇੱਛਾ ਪੂਰਤੀ ਅਸਲੀ ਜੀਵਨ ਵਿੱਚ ਅਸੰਤੁਸ਼ਟ ਦੀ ਭਰਪਾਈ ਦੀ ਭਾਂਤਿ ਹੁੰਦੀ ਹੈ। ਇਹ ਪ੍ਰਰੇਕ ਇਛਾਵਾਂ ਮਨੋਕਲਪਨਾ ਕਰਨ ਵਾਲਿਆਂ ਦੇ ਲਿੰਗ, ਚਰਿੱਤਰ ਅਤੇ ਪ੍ਰਸਥਿਤੀਆਂ ਦੇ ਮੁਤਾਬਕ ਵੱਖੋ ਵੱਖਰੀਆਂ ਹੁੰਦੀਆਂ ਹਨ। ਪ੍ਰੰਤੂ ਇਹ ਸੁਭਾਵਕ। ਤੋਰ ਤੇ ਦੋ ਮੁੱਖ ਸਮੂੰਹਾ ਵਿਚ ਵੰਡੀਆਂ ਹੁੰਦੀਆਂ ਹਨ। ਵੱਡਣ ਵਾਲੀਆਂ ਇਛਾਵਾਂ ਵਿਅਂਕਤੀਤਵ ਸ਼ਖ਼ਸੀਅਤ ਨੂੰ ਉੱਚਾ ਚੁੱਕਣ ਵਿਚ ਮੱਦਦਗਾਰ ਹੁੰਦੀਆਂ ਹਨ। ਦੂਜੀਆਂ ਕਾਮਵਾਸ਼ਨਾ ਨਾਲ ਸੰਬਧਿਤ ਹੁੰਦੀਆਂ ਹਨ।
ਨੌਜਵਾਨ ਔਰਤਾਂ ਮੁਟਿਆਰਾਂ ਵਿੱਚ ਕਾਮ ਵਾਸ਼ਨਾ ਦੀਆਂ ਇਛਾਵਾਂ ਦੀ ਪ੍ਰਧਾਨਤਾ ਹੁੰਦੀ ਹੈ। ਕਿਉਂਕਿ ਉਹਨਾਂ ਦੀਆਂ ਮਨੋਕਲਪਨਾਵਾਂ ਕਾਮ ਵਾਸ਼ਨਾ ਨਾਲ ਸੁਭਾਵਿਕ ਤੌਰ ਤੇ ਜੁੜੀਆਂ ਹੁੰਦੀਆਂ ਹਨ। ਨੌਜਵਾਨ ਗੱਭਰੂਆਂ ਵਿੱਚ ਘੁਮੰਡ ਅਤੇ ਵਡੱਪਣ ਨਾਲ ਜੁੜੀਆਂ ਇਛਾਵਾਂ ਕਾਮ ਭਾਵਨਾ ਨਾਲ ਨਾਲ ਸਪਸ਼ਟ ਰੂਪ ਵਿੱਚ ਪ੍ਰਗਟ ਹੁੰਦੀਆਂ ਹਨ।
ਪ੍ਰੰਤੂ ਸਾਡਾ ਜ਼ੋਰ ਦੋਵਾਂ ਰੁਝਾਨਾਂ ਦਾ ਵਿਰੋਧੀ ਹੋਣ ਵਿੱਚ ਨਹੀਂ ਹੋਵੇਗਾ। ਇਸਦੇ ਬਦਲੇ ਅਸੀਂ ਤੱਥਾਂ ਉਪਰ ਜ਼ੋਰ ਦੇਵਾਂਗੇ ਕਿ ਦੋਵੇਂ ਅਕਸਰ ਜੁੜੇ ਹੁੰਦੇ ਹਨ।
ਜਿਵੇਂ ਕਿਸੇ ਵਿੱਚ ਦਾਨ ਦਾਤਾ ਦੀ ਤਸਵੀਰ ਇਕ ਕੋਨੇ ਵਿਚ ਲਿਖਦੀ ਹੈ ਵੈਸੀ ਹੀ ਜ਼ਿਆਦਾ ਤਰ ਵੱਡਪਣ ਦੀਆਂ ਮਨੋ ਕਲਪਨਾਵਾਂ ਦੇ ਕਿਸੇ ਇੱਕ ਕੋਨੇ ਵਿਚ ਅਸੀਂ ਉਸ ਔਰਤ ਦੀ ਤਸਵੀਰ ਭਾਲ ਸਕਦੇ ਹਾਂ ਜਿਸਦੇ ਲਈ ਮਨੋਕਲਪਨਾ ਕਰਨ ਵਾਲਾ ਹਰ ਇਕ ਦਲੇਰਾਨਾ ਕੰਮ ਕਰਦਾ ਹੈ ਆਪਣੀ ਜਿੱਤ ਪੈ ਉਸਦੇ ਚਰਨਾਂ ਵਿਚ ਸਮਰਪਿਤ ਕਰ ਦਿੰਦਾ ਹੈ। ਏਥੇ ਫੇਰ ਲੁਕੋਣ ਦੀ ਭਾਰੀ ਪ੍ਰਰੇਨਾ ਵੀ ਕੰਮ ਕਰਦੀ ਹੈ।
ਪਾਲਣ ਪੋਸ਼ਣ ਪ੍ਰਾਪਤ ਨੌਜਵਾਨ ਔਰਤ ਨੂੰ ਘਟ ਤੋਂ ਘਟ ਕਾਮ ਭਾਵਨਾ ਨੂੰ ਹੀ ਜ਼ਾਹਿਰ ਕਰਨ ਦੀ ਖੁੱਲ੍ਹ ਹੁੰਦੀ ਹੈ ਅਤੇ ਨੌਜਵਾਨ ਮਰਦ ਨੂੰ ਆਪਣੇ ਵੱਧ ਤੋਂ ਵੱਧ ਸਵੈ ਹੰਕਾਰ ਨੂੰ ਦੱਬਣਾ ਪੈਂਦਾ ਹੈ। ਜੋਂ ਉਸ ਵਿੱਚ ਬਚਪਨ ਵਿਗਾੜਨ ਵਾਲੇ ਦਿਨਾਂ ਵਿੱਚ ਪੈਦਾ ਹੋ ਜਾਂਦਾ ਹੈ। ਤਾਂ ਕਿ ਉਹ ਸਮਾਜ ਵਿੱਚ ਆਪਣਾ ਥਾਂ ਬਣਾ ਸਕੇ ਜਿਸ ਵਿੱਚ ਉਨੀਂਆਂ ਹੀ ਤਕੜੀਆਂ ਮਨੋਕਲਪਨਾਵਾਂ ਵਾਲੇ ਹੋਰ ਲੋਕ ਹੁੰਦੇ ਹਨ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18