ਕਲਮਾਂ ਦੇ ਵਾਰ ਸਾਹਿਤਕ ਮੰਚ ਵੱਲੋਂ ਪ੍ਰਧਾਨ ਜੱਸੀ ਧਰੌੜ ਸਾਹਨੇਵਾਲ ਜੀ ਦੀ ਅਗਵਾਈ ਹੇਠ ਆਨ ਲਾਈਨ ਕਵੀ ਦਰਬਾਰ ਕਰਵਾਇਆ ਗਿਆ। ਜਿਸਦਾ ਮੰਚ ਸੰਚਾਲਨ ਮੰਚ ਦੇ ਜਨਰਲ ਸਕੱਤਰ ਰਣਬੀਰ ਸਿੰਘ ਪ੍ਰਿੰਸ ਵੱਲੋਂ ਕੀਤਾ ਗਿਆ ।ਪ੍ਰਧਾਨਗੀ ਮੰਡਲ ਵਿੱਚ ਇਸਤਰੀ ਵਿੰਗ ਦੇ ਪ੍ਰਧਾਨ ਗੁਰਬਖ਼ਸ਼ ਕੌਰ ਕਨੇਡਾ ,ਮੀਤ ਪ੍ਰਧਾਨ ਕੁਲਦੀਪ ਸਿੰਘ ਦੀਪ ਸਾਦਿਕ ਪਬਲੀਕੇਸ਼ਨਜ਼ ਅਤੇ ਉੱਘੇ ਕਵੀ ਸ੍ਰ ਗੁਰਚਰਨ ਸਿੰਘ ਜੋਗੀ, ਡਾ. ਟਿੱਕਾ ਜੇ ਐੱਸ ਸਿੱਧੂ, ਅਮਨਵੀਰ ਸਿੰਘ ਧਾਮੀ, ਸ੍ਰੀ ਅਸ਼ੋਕ ਭੰਡਾਰੀ ਧੂਰੀ, ਰਣਜੀਤ ਸਿੰਘ ਫਤਿਹਗੜ੍ਹ ਸਾਹਿਬ, ਸੁਖਦੇਵ ਸਿੰਘ ਗੰਢਵਾਂ, ਜਗਤਾਰ ਸਿੰਘ ਨਿਮਾਣਾ , ਗੁਰਦੀਪ ਸਿੰਘ ਈਸੇਵਾਲ, ਪਰਮਜੀਤ ਸਿੰਘ, ਸ੍ਰੀਮਤੀ ਹਰਜਿੰਦਰ ਕੌਰ ਸੱਧਰ , ਪੋਲੀ ਬਰਾੜ ਯੂ .ਐਸ .ਏ . ਪਰਵੀਨ ਕੌਰ ਸਿੱਧੂ, ਸਤਵੰਤ ਕੌਰ ਸੁੱਖੀ ਭਾਦਲਾ,ਭੁਪਿੰਦਰ ਕੌਰ ਸੰਧੂ,ਆਦਿ ਨੇ ਭਾਗ ਲਿਆ। ਪੰਜਾਬੀ ਮਾਂ ਬੋਲੀ, ਸਾਹਿਤਕ ,ਸੱਭਿਆਚਾਰਕ ,ਸਮਾਜਿਕ, ਧਾਰਮਿਕ, ਨਸ਼ਿਆਂ, ਧੀਆਂ, ਵਾਤਾਵਰਨ ਵਿਸ਼ਿਆਂ ਨਾਲ਼ ਸਬੰਧਿਤ ਗੀਤ, ਗ਼ਜ਼ਲ, ਕਵਿਤਾਵਾਂ ਸੁਣਾ ਕੇ ਆਨ ਲਾਈਨ ਕਵੀ ਦਰਬਾਰ ਵਿੱਚ ਵਧੀਆ ਰੰਗ ਬੰਨ੍ਹਿਆ। ਇਸ ਕਵੀ ਦਰਬਾਰ ਵਿੱਚ ਪੰਜਬ ਦੇ ਵੱਖ ਵੱਖ ਜ਼ਿਲ੍ਹਿਆਂ, ਅਤੇ ਦੇਸ਼ ਵਿਦੇਸ਼ ਤੋਂ ਕਵੀ ਸਾਹਿਬਾਨ ਜੁੜੇ।ਅੰਤ ਵਿੱਚ ਮੰਚ ਦੇ ਪ੍ਰਧਾਨ ਜੱਸੀ ਧਰੌੜ ਸਾਹਨੇਵਾਲ ਜੀ ਨੇ ਸ਼ਾਮਿਲ ਸਮੂਹ ਕਵੀ/ਕਵਿਤਰੀਆਂ ਦਾ ਕਲਮਾਂ ਦੇ ਵਾਰ ਸਾਹਿਤਕ ਮੰਚ ਤੋਂ ਧੰਨਵਾਦ ਕੀਤਾ।
ਰਣਬੀਰ ਸਿੰਘ ਪ੍ਰਿੰਸ
37/1 ਬਲਾਕ ਡੀ-1
ਆਫ਼ਿਸਰ ਕਲੋਨੀ ਸੰਗਰੂਰ
9872299613