ਸੂਦ ਵਿਰਕ ਕਲਮ ਤੇਰੀ ਨਾਲ
ਪਿਆਰ ਜੋ ਮੈਂ ਪਾ ਲਿਆ।।
ਇੰਝ ਜਾਪੇ ਜਿੱਦਾ ਮੈਂ ਰੂਹ ਦੇ
ਮਾਲਕ ਨੂੰ ਹੈ ਪਾ ਲਿਆ।।
ਸੂਦ ਵਿਰਕ ਕਲਮ ਤੇਰੀ ਨਾਲ …
ਸਕੂਨ ਭਰੇ ਤੇਰੇ ਹਰਫਾਂ ਨੇ
ਦਿਲ ਮੇਰਾ ਜੋ ਮੋਹ ਲਿਆ।।
ਇੰਝ ਜਾਪੇ ਜਿੱਦਾ ਇਹ ਸਮਾਂ
ਹੀ ਹੈ ਖਲੋ ਗਿਆ ।।
ਸੂਦ ਵਿਰਕ ਕਲਮ ਤੇਰੀ ਨਾਲ …
ਸੱਚ ਦੱਸਾਂ ਕਲਮ ਤੇਰੀ ਦਾ
ਮੁਰੀਦ ਹਾਂ ਮੈਂ ਹੋ ਗਿਆ।।
ਇੰਝ ਜਾਪੇ ਜਿੱਦਾ ਮੈਂ ਸ਼ਹਿਦ ਤੋਂ
ਵੱਧ ਮਿੱਠਾ ਹਾਂ ਹੋ ਗਿਆ।।
ਸੂਦ ਵਿਰਕ ਕਲਮ ਤੇਰੀ ਨਾਲ …..
ਸੂਦ ਵਿਰਕ ਸਾਹਾਂ ਮੇਰਿਆਂ ਤੇ
ਹੱਕ ਤੇਰਾ ਹੈ ਹੋ ਗਿਆ।।
ਇੰਝ ਜਾਪੇ ਜਿੱਦਾ ਮੈਂ ਵਿਕਾਰਾਂ
ਤੋਂ ਮੁੱਕਤ ਹਾਂ ਹੋ ਗਿਆ।।
ਸੂਦ ਵਿਰਕ ਕਲਮ ਤੇਰੀ ਨਾਲ …

ਲੇਖਕ -ਮਹਿੰਦਰ ਸੂਦ (ਵਿਰਕ)
ਜਲੰਧਰ
ਮੋਬ: 98766-66381