ਨਸ਼ਾ ਮੁਕਤ ਕਰਾਓ ਪੰਜਾਬ ਨੂੰ
ਖੁਸ਼ਹਾਲੀ ਬਣਾਓ,ਆਲੇ ਦੁਆਲੇ ਦੇ ਪੰਜਾਬ ਨੂੰ।
ਹਰਾ ਭਰਾ ਬਣਾਓ ਸਾਡੇ ਪੰਜਾਬ ਨੂੰ
ਨਸ਼ਾ ਛੱਡਣ ਦੇ ਨੇ ਬਹੁਤ ਸਾਰੇ ਲਾਭ
ਨਸ਼ਾ ਛੱਡਣ ਦੇ ਨਾਲ ਸਾਡੇ ਦੇਸ਼ ਦੀ ਵੱਧਦੀ ਹੈ ਸ਼ਾਨ।
ਨਸ਼ਾ ਮੁਕਤ ਕਰਾਓ ਪੰਜਾਬ ਨੂੰ
ਖੁਸ਼ਹਾਲੀ ਬਣਾਓ, ਆਲੇ ਦੁਆਲੇ ਦੇ ਪੰਜਾਬ ਨੂੰ।
ਇਹ ਪੰਜਾਬ ਮਿਲਿਆ ਹੈ ਵਰਦਾਨ,
ਸਾਡੇ ਪੰਜਾਬ ਦੀ ਹੈ ਉੱਚੀ ਸ਼ਾਨ
ਸਾਡਾ ਦੇਸ਼ ਹੈ ਸਭ ਤੋਂ ਨਿਆਰਾ
ਇਸ ਦੀ ਆਨ ਸ਼ਾਨ ਵਿੱਚ ਸਾਰਾ ਜੱਗ ਹੈ ਨਿਆਰਾ।
ਨਸ਼ਾ ਮੁਕਤ ਕਰਾਓ ਪੰਜਾਬ ਨੂੰ
ਖੁਸ਼ਹਾਲੀ ਬਣਾਓ ਆਲੇ ਦੁਆਲੇ ਦੇ ਪੰਜਾਬ ਨੂੰ।
ਇਸ ਪੰਜਾਬ ਦੀ ਮਿੱਟੀ ਵਿੱਚ ਉੱਗਦੇ ਨੇ ਮੋਤੀਆਂ ਵਰਗੇ ਦਾਣੇ,
ਇਹ ਮਿੱਟੀ ਤਾਂ ਮਾਂ ਹੁੰਦੀ ਹੈ ਆਖਣ ਲੋਕ ਸਿਆਣੇ।
ਇਹ ਮਿੱਟੀ ਨੂੰ ਸੀਸ ਨਿਵਾਈਏ, ਇਹ ਮਿੱਟੀ ਵਰਦਾਨ,
ਨਸ਼ਾ ਮੁਕਤ ਕਰਾਓ ਪੰਜਾਬ ਨੂੰ ਖੁਸ਼ਹਾਲੀ ਬਣਾਓ ਆਲੇ ਦੁਆਲੇ ਦੇ ਪੰਜਾਬ ਨੂੰ।

ਅਮਨਦੀਪ ਕੌਰ
ਕਲਾਸ ਅੱਠਵੀਂ
ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਸਾਹਿਬ ( ਬਹਾਦਰਪੁਰ )