ਹੇ ਸਿਰਜਣਹਾਰ ਹੇ ਸਿਰਜਣਹਾਰ
ਸਭ ਜੀਵਾਂ ਦੇ ਲਈ ਪਾਲਣਹਾਰ
ਸਾਨੂੰ ਦਿਓ ਐਸਾ ਵਰਦਾਨ
ਪੜੀਏ ਲਿਖੀਏ ਬਣੀਏ ਮਹਾਨ।
ਭਾਰਤ ਮਾਂ ਦਾ ਤਿਰੰਗਾ ਪਿਆਰਾ
ਸਾਰੇ ਭਾਰਤ ਦਾ ਝੰਡਾ ਨਿਆਰਾ
ਮਾਤ ਪਿਤਾ ਦੀ ਸੇਵਾ ਕਰੀਏ
ਖੁਸ਼ੀਆਂ ਭਰੀਏ ਅੱਗੇ ਵਧੀਏ।
ਹੇ ਸਿਰਜਣਹਾਰ ਹੇ ਸਿਰਜਣਹਾਰ
ਸਭ ਜੀਵਾਂ ਦੇ ਲਈ ਪਾਲਣਹਾਰ
ਸਾਨੂੰ ਦਿਓ ਐਸਾ ਵਰਦਾਨ ਪੜੀਏ ਲਿਖੀਏ ਬਣੀਏ ਮਹਾਨ।
ਸਾਡਾ ਤਿਰੰਗਾ ਸ਼ਾਨ ਬਣਾਵੇ
ਹਰਿਆਲੀ ਅਤੇ ਖੁਸ਼ਹਾਲੀ ਬਣਾਵੇ
ਇਹ ਸਿਰਜਣਹਾਰ ਹੇ ਸਿਰਜਣਹਾਰ
ਸਭ ਜੀਵਾਂ ਦੇ ਪਾਲਣਹਾਰ।

ਰੁਪਿੰਦਰ ਕੌਰ
ਕਲਾਸ ਅੱਠਵੀਂ
ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਸਾਹਿਬ ( ਬਹਾਦਰਪੁਰ )