ਕਾਗਜ਼ ਕਲਮ ਨੂੰ ਆਪਣੇ ਕੋਲ ਰਖਾਂ
ਸੌਣ ਵੇਲੇ ਵੀ ਬਿਸਤਰੇ ਤੇ ਨਾਲ ਹੋਵੇ।
ਪਤਾ ਨਹੀਂ ਕਦੋਂ ਕੋਈ ਗੱਲ ਦਿਲ ਵਿਚ ਆਵੇ।
ਦਿਲ ਦੀ ਗੱਲ ਸਾਰੀ ਮੈਂ ਕਾਗ਼ਜ਼ ਤੇ ਉਤਾਰ ਦਿਆਂ।
ਗਮੀ ਖੁਸ਼ੀ ਦੀ ਗੱਲ ਹੋਵੇ।
ਅੰਦਰੋਂ ਬਾਹਰੋਂ ਸਭ ਮੈਨੂੰ ਪਹਿਚਾਣਦੇ ਨੇ
ਨਾ ਕੋਈ ਲੁੱਕਾ ਛੁਪਾ ਦਾ ਡਰ ਹੋਵੇ।
ਗੂੜ੍ਹੇ ਰਾਜ਼ ਦੀਆਂ ਗੱਲਾ ਸਭ ਜਾਣਦੇ ਨੇ।
ਯਾਰੀ, ਦੋਸਤੀ, ਛੱਲ ਫਰੇਬ ਦੀਆਂ
ਸੱਚੀਆਂ ਝੂਠੀਆਂ ਵੈਰ ਵਿਰੋਧ ਭਰੀਆਂ।
ਮੈਨੂੰ ਬੋਲੀਆਂ ਮਿਹਣਿਆਂ ਮਾਰ ਦੇਣਾ।
ਥੋੜੀਆਂ, ਬਹੁਤ ਕਿਸੇ ਨਾਲ ਕਹੀਆਂ।
ਗੱਲਾਂ ਦਿਲ ਵਿਚ ਰਖੋ ਇਹ ਬਹੁਤ ਔਖਾ
ਭਾਫ਼ ਕਢਣ ਲਈ ਕੋਈ ਤਾਂ ਹੋਵੇ ਸਾਥੀ।
ਦੱਸਾਂ ਮੈਂ ਇਨ੍ਹਾਂ ਨੂੰ ਜੋ ਦਿਲ ਵਿਚ ਹੈ
ਕਾਗਜ਼ ਕਲਮ ਜਿਹਾ ਨਾ ਕੋਈ ਸਾਥੀ।
ਇਕ ਸੋਚ ਜਹੀ ਦਿਮਾਗ ਵਿਚ ਆ ਰਹੀ ਹੈ।
ਮੇਰੇ ਪਾਸੋਂ ਉਡਾਰੀ ਲਾ ਕੇ ਚਲਾ ਗਿਆ।
ਮੈਨੂੰ ਕਰਨ ਗੇ ਦੁਨੀਆਂ ਵਾਲੇ ਨਸ਼ਰ।
ਬਣ ਕਿਤਾਬ ਜੇ ਲੋਕਾਂ ਦੇ ਹੱਥ ਆ ਜਾਵਾਂ।
ਬਹੁਤ ਕੁਝ ਮੈਂ ਇਨ੍ਹਾਂ ਨੂੰ ਸੌਪ ਚੁੱਕੀ ਹੈ।
ਹੱਥੀ ਕਰ ਜਾਇਆ ਇਹ ਨਾ ਹੋਵੇ ਮੇਰੇ ਕੋਲ।
ਜੋ ਵੀ ਹੋਣਾ ਸੋ ਹੋਏ ਰਜ਼ਾ ਰੱਬ ਦੀ।
ਗੱਲਾਂ ਕਰਨ ਦੀ ਹੋ ਗਈ ਹੈ ਭੁੱਲ ਮੇਰੇ ਕੋਲੋਂ।
ਕਿਸੇ ਨਾਲ ਮੈਂ ਹੁਣ ਖੁਲ੍ਹ ਕੇ ਗੱਲ ਕਰ ਨਹੀਂ ਸਕਦੀ।
ਚਾਰੇ ਪਾਸੇ ਇਹ ਫੈਸਲਾ ਉਸ ਵੇਲੇ ਕਰਨ
ਜਿਹੜੀ ਕਾਗਜ਼ ਤੇ ਮੈਂ ਲਿਖੀ ਜਦੋਂ ਵੀ ਛੱਪ ਜਾਵੇ।

ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660505
ਨਵੀਂ ਦਿੱਲੀ 18