ਕਾਫਿਰੋ ਤੁਸੀਂ ਬੁਝਦਿਲ ਹੋ,
ਨਾਮਰਦ ਹੋ,
ਨਿਹੱਤਿਆਂ ਨੂੰ ਗੋਲੀਆਂ ਮਾਰਨਾ
ਕਿਹੜੀ ਸੂਰਮਗਤੀ
ਹੈ ਤੁਹਾਡੀ।
ਤੁਸੀਂ ਤਾਂ ਹੈਵਾਨ ਹੋ
ਇਨਸਾਨ ਦੀ ਖੱਲ ਚ
ਚੱਪਣੀ ਚ ਨੱਕ ਡੋਬ
ਮਰੋ ਜ਼ਾਲਮੋਂ।
ਕੀ ਵਿਗਾੜਿਆ ਸੀ
ਉਹਨਾਂ ਤੁਹਾਡਾ, ਜਿਨ੍ਹਾਂ ਨੂੰ ਮਾਰ
ਮੁਕਾਇਆ ਦਰਿੰਦਿਓ।
ਤੁਸੀਂ ਨਫ਼ਰਤ ਬੀਜ ਕੇ
ਸਕੂਨ ਦੀ ਫ਼ਸਲ ਨੀਂ ਵੱਡ ਸਕਦੇ
ਅਰਾਮ ਦੀ ਨੀਂਦ ਵੀ
ਨਹੀਂ ਆਉਣੀ ਤੁਹਾਨੂੰ
ਲਾਹਣਤੀਓ।
ਕਦੇ ਧਰਮ ਦੇ ਨਾ ਤੇ ਵੰਡੀਆਂ
ਕਦੇ ਜਾਤ ਦੇ ਨਾ ਤੇ ਵੰਡੀਆਂ
ਕੀ ਮਿਲਦਾ ਤੂਹਾਨੂੰ
ਬੇਦੋਸਿਆਂ ਦਾ ਖੂਨ ਵਹਾ ਕੇ
ਦੁਰਫਿਟੇ ਮੂੰਹ ਤੁਹਾਡੇ
ਜੰਮਣ ਦੇ ਬੇਗੈਰਤੋ।
ਕੋਈ ਸੰਵੇਦਨਾ ਨਹੀਂ
ਕੋਈ ਰਹਿਮ ਨਹੀਂ
ਬੇਜਾਨ ਦੀ ਤਰਾਂ
ਵਿਵਹਾਰ ਤੁਹਾਡਾ।
ਜਿੰਦਗੀ ਦੀ ਨਵੀਂ ਸੁਰੂਆਤ
ਕੀਤੀ ਸੀ ਜੋੜੇ ਨੇ
ਹਾਲੀ ਤਾਂ ਮਹਿੰਦੀ ਦਾ ਚਾਅ
ਵੀ ਨੀ ਸੀ ਲੱਥਾ
ਯਾਦ ਰੱਖੋ ਪਾਪੀਓ
ਪਾਗਲ ਹੋ ਕੇ ਮਰੇਗੇ ਤੁਸੀਂ
ਸੁੰਡ ਪੈਣਗੇ ਤੁਹਾਡੇ ਜਿਸਮ ਚ
ਗਰੇਵਾਲ ਤੋਂ ਥੋਕ ਚ ਬਦੁਆਵਾਂ
ਤੇ ਲਾਹਨਤਾਂ ਲੈਂਦੇ ਜਾਇਓ।
ਦੁਸ਼ਟੋ,ਤੁਹਾਡਾ ਕਿਤੇ ਵੀ ਅਧਾਰ
ਨਾ ਹੋਵੇ ਤੁਹਾਡਾ,ਮੌਤ ਮੰਗਿਆਂ ਵੀ ਤੁਹਾਨੂੰ
ਮੌਤ ਨਾ ਆਵੇ,ਅਜਿਹਾ ਗੁਨਾਹ ਖੁਦਾ
ਕਦੇ ਮੁਆਫ਼ ਨਹੀਂ ਕਰਦਾ।
ਪਹਿਲਗਾਮ ਨਾ ਜਾਇਓ
ਕਸ਼ਮੀਰ ਨਾ ਜਾਇਓ ਵੇ।
ਘੁੰਮਣ ਗਈ ਮੇਰਾ ਸਾਂਈ ਗੁਆਚਾ
ਤੁਸੀਂ ਆਪਣੇ ਨਾ ਗੁਆ ਆਇਉ ਵੇ।

ਡਾ ਜਸਵੀਰ ਸਿੰਘ ਗਰੇਵਾਲ
ਬਸੰਤ ਨਗਰ, ਹੰਬੜਾਂ ਰੋਡ
ਲੁਧਿਆਣਾ।
9914346204