ਕਿਉ ਕਰਦਾ ਬੰਦਿਆ ਮੇਰੀ ਮੇਰੀ ਇਹ ਸਰੀਰ ਮਿੱਟੀ ਦੀ ਢੇਰੀ ਕਾਹਤੋ ਹਾਉਮੈ ਦੀ ਪੰਡ ਸਿਰ ਤੇ ਚੁੱਕੀ ਭਾਰੀ ਆ ਖੇਡ ਸਮੇਂ ਦੀ ਸਾਰੀ ਆ ਸਮਾ ਆਉਣ ਤੇ ਸਭ ਨੇ ਜਾਣਾ ਵਾਰੋ ਵਾਰੀ ਆ
ਇਹ ਮੌਤ ਚੰਦਰੀ ਖੁਸ਼ੀਆ ਨੂੰ ਗਮਾ ਵਿੱਚ ਘੋਲ ਦਿੰਦੀ ਆ ਕੀਤੀਆ ਮਿਹਨਤਾ ਮਿੱਟੀ ਵਿੱਚ ਰੋਲ ਦਿੰਦੀ ਆ ਪੈ ਜਾਦੀ ਆਸਾ ਤੇ ਭਾਰੀ ਆ ਖੇਡ ਸਮੇਂ ਦੀ ਸਾਰੀ ਆ ਸਮਾ ਆਉਣ ਤੇ ਸਭ ਨੇ ਜਾਣਾ ਵਾਰੋ ਵਾਰੀ ਆ
ਜਿੱਥੇ ਰੱਖੇ ਰੱਬ ਉੱਥੇ ਰਹਿਣਾ ਪੈਦਾ ਏ ਹਰ ਦੁੱਖ ਹੱਸ ਕੇ ਸਹਿਣਾ ਪੈਦਾ ਏ ਰੱਬ ਅੱਗੇ ਨਾ ਚੱਲਦੀ ਕੋਈ ਹੁਸਿਆਰੀ ਆ ਖੇਡ ਸਮੇਂ ਦੀ ਸਾਰੀ ਆ ਸਮਾ ਆਉਣ ਤੇ ਸਭ ਨੇ ਜਾਣਾ ਵਾਰੋ ਵਾਰੀ ਆ

ਲੇਖਿਕਾ ਬੇਅੰਤ ਕੌਰ ਮਾਨ
ਪਿੰਡ ਕਾਲੇਕੇ