ਕਿਤਾਬਾਂ ਦੀ ਮਹੱਤਤਾ ਜਦੋ ਵਿਦਿਆਰਥੀ ਪੜ੍ਹਨ ਲੱਗਦਾ ਹੈ ਤਾ ਉਸ ਦਿਨ ਤੋ ਹੀ ਇਸ ਨਾਲ ਜੁੜ੍ਹ ਜਾਦਾ ਹੈ ।ਇਸ ਦੀ ਮਹਾਨਤਾ ਬਾਰੇ ਨਾਲੋ ਨਾਲ ਸਿੱਖਦਾ ਰਹਿੰਦਾ ਹੈ। ਵਿਦਿਆਰਥੀ ਆਪਣੀਆ ਕਿਤਾਬਾਂ ਨੂੰ ਸੰਭਾਲ ਉਸ ਉੱਪਰ ਜਿਲਤ ਚੜ੍ਹਾ ਰੱਖਦਾ ਹੈ ਤਾ ਜੋ ੳੇੁਸ ਪਾਠ ਪੁਸਤਿਕ ਕਿਤਾਬ ਪੜ੍ਹਨ ਲਈ ਵਧੇਰੇ ਦਿਲ ਕਰੇ। ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਕਿਤਾਬਾਂ ਮੁਫਤ ਦਿੱਤੀਆ ਜਾਦੀਆ ਹਨ।ਵਿਦਿਆਰਥੀ ਸਾਰਾ ਸਾਲ ਪੜ੍ਹਦੇ ਹਨ।ਉਸ ਬਾਦ ਬਹੁਤ ਸਾਰੇ ਸਕੂਲਾਂ ਵੱਲੋ ਬੁੱਕ ਬੈਕ ਵੀ ਸਕੂਲਾਂ ਵਿੱਚ ਸਥਾਪਤ ਕੀਤਾ ਗਿਆ ਹੈ। ਉੱਥੇ ਵਿਦਿਆਰਥੀ ਕਿਤਾਬਾਂ ਜਮਾ ਕਰਵਾ ਦਿੰਦੇ ਹਨ। ਉਹੀ ਕਿਤਾਬਾਂ ਆਪਣੀ ਲੋੜ੍ਹ ਅਨੁਸਾਰ ਹਰ ਵਿਦਿਆਰਥੀ ਲੈ ਸਕਦਾ ਹੈ ।ਪਾਠ ਪੁਸਤਿਕ ਦਾ ਸਬੰਧ ਜਿਆਦਾ ਵਿਦਿਆਰਥੀ ਦੇ ਸਿਲੇਬਸ ਉਸਦੇ ਸਾਲਾਨਾ ਪੇਪਰਾ ਦੀ ਤਿਆਰੀ ਨਾਲ ਸਬੰਧਿਤ ਹੁੰਦਾ ਹੈ। ਇਸ ਤੋ ਇਲਾਵਾ ਸਰਕਾਰੀ ਸਕੂਲਾਂ ਵਿੱਚ ਲਾਇਬਰੇਰੀਆ ਸਥਾਪਤ ਕੀਤੀਆ ਗਈਆ ਹਨ। ਸਕੂਲਾਂ ਵਿੱਚ ਲਾਇਬਰੇਰੀ ਦੇ ਲੰਗਰ ਲਗਾਏ ਜਾ ਰਹੇ ਹਨ ਕਿਤਾਬਾਂ ਨੂੰ ਪ੍ਰਦਰਸ਼ਿਤ ਕਰ ਸਕੂਲੀ ਵਿਦਿਆਰਥੀਆਂ ,ਮਾਪਿਆਂ ਆਮ ਲੋਕਾਂ ਪੰਚਾਇਤਾ ਸਕੂਲ ਮੈਨੇਜਮੈਟ ਕਮੇਟੀ ਦੇ ਮੈਬਰਾਨ ਨੂੰ ਵੀ ਕਿਤਾਬਾਂ ਦੀ ਮਹੱਤਤਾ ਨਾਲ ਜੋੜ੍ਹਿਆ ਜਾ ਰਿਹਾ ਹੈ। ਵਿਦਿਆਰਥੀ ਨੂੰ ਇਹ ਕਿਤਾਬਾਂ ਵੀ ਜਾਰੀ ਕੀਤੀਆ ਜਾਦੀਆ ਹਨ ਉਹ ਪੜ੍ਹਦੇ ਹਨ ਅਤੇ ਫੀਡਬੈਕ ਰਜਿਸਟਰ ਉੱਪਰ ਇਸ ਬਾਰੇ ਆਪਣੇ ਵਿਚਾਰ ਜਰੀਏ ਲਿਖ ਸਕਦੇ ਹਨ ਕਿ ਕਿਤਾਬ ਦਾ ਟਾਈਟਲ ਵਧੀਆ ਲੱਗਿਆ ਪਾਤਰ ਵਧੀਆ ਲੱਗਿਆ ਇਹ ਕਹਾਣੀ ਵਧੀਆ ਲੱਗੀ ਇਹ ਪਾਠ ਪ੍ਰੇਰਨਾ ਵਾਲਾ ਸੀ ਆਦਿ ਬਾਰੇ ਲਿਖ ਆਪਣੀ ਕਿਤਾਬ ਪੜ੍ਹੀ ਦੀ ਪੜਚੋਲ ਕਰਦੇ ਹਨ।ਜਿਸ ਤਰਾ ਜਿੰਮ ਵਿੱਚ ਕਸਰਤ ਕਰਨ ਦਾ,ਗਰਾਊਡ ਵਿੱਚ ਖੇਡਣ ਦਾ ਵੱਖਰਾ ਮਜਾ ਆਉਦਾ ਹੈ ।ਇਸ ਤਰਾ ਲਾਇਬਰੇਰੀ ਵਿੱਚ ਪੜ੍ਹਨ ਦਾ ਵੱਖਰਾ ਆਨੰਦਮਈ ਮਾਹੌਲ ਹੁੰਦਾ ਹੈ। ਹਰ ਇੱਕ ਬਹੁਤ ਸਾਂਤੀ ਨਾਲ ਪੜ੍ਹ ਰਿਹਾ ਹੁੰਦਾ ਹੈ। ਸਕੂਲਾਂ ਵਿੱਚ ਵੀ ਵਿਦਿਆਰਥੀ ਲਾਇਬਰੇਰੀ ਵਿੱਚ ਬੈਠ ਪੜ੍ਹਦੇ ਹਨ। ਕਾਲਿਜ ਯੂਨੀਵਰਸਿਟੀਆ ਵਿੱਚ ਹਮੇਸ਼ਾ ਹੀ ਵਿਦਿਆਰਥੀਆਂ ਦਾ ਇੱਕੱਠ ਪੜ੍ਹਨ ਵਾਲਿਆਂ ਦਾ ਇਹਨਾ ਲਾਇਬਰੇਰੀਆ ਵਿੱਚ ਵੇਖਣ ਨੂੰ ਮਿਲਦਾ ਹੈ। ਕਿਤਾਬਾਂ ਸਾਡੀਆ ਨੇੜ੍ਹਲੀਆ ਮਿੱਤਰ ਹਨ ਇਹ ਸਾਨੂੰ ਜੀਵਨ ਜਾਣ ਸਿਖਾਉਦੀਆ ਹਨ। ਵਕਤਾ ਇਹਨਾ ਦੀ ਸਹਾਇਤਾ ਨਾਲ ਆਪਣਾ ਲੈਕਚਰ ਤਿਆਰ ਕਰ ਸਕਦਾ ਹੈ। ਅੰਕੜੇ੍ਹ ਇੱਕਠੇ ਕਰ ਸਕਦਾ ਹੈ। ਇਸ ਲਈ ਇਹਨਾਂ ਕਿਤਾਬਾਂ ਨੂੰ ਬਹੁਤ ਪਵਿੱਤਰ ਮੰਨਿਆ ਜਾਦਾ ਹੈ। ਹਰ ਇੱਕ ਇਹਨਾ ਦਾ ਸਤਿਕਾਰ ਕਰਦਾ ਹੈ। ਕਈ ਵਿਦਿਆਰਥੀ ਇਹਨਾ ਕਿਤਾਬਾਂ ਵਿੱਚ ਵਿੱਦਿਆ ਪੜ੍ਹਾਈ ਜਾ ਮੋਰ ਪੰਖ ਵੀ ਪਾ ਰੱਖਦੇ ਹਨ।ਸਰੀਰਕ ਕਸਰਤ ਦੀ ਤਰਾ ਪੜ੍ਹਨਾ ਵੀ ਦਿਮਾਗ ਦੀ ਕਸਰਤ ਦਾ ਇੱਕ ਰੂਪ ਹੈ ਜੋ ਸਕੂਲੀ ਵਿਦਿਆਰਥੀ ਦੀ ਯਾਦ ਸਕਤੀ ਵੀ ਵਧਾਉਦਾ ਹੈ। ਸੋ ਮਾਪਿਆ ਅਧਿਆਪਕਾਂ ਵਿਸ਼ਾ ਅਧਿਆਪਕਾਂ ਜਮਾਤ ਇੰਚਾਰਜ ਸਕੂਲ ਮੁਖੀ ਲਾਇਬਰੇਰੀ ਇੰਚਾਰਜ ਭਾਸ਼ਾ ਅਧਿਆਪਕਾਂ ਨੂੰ ਅਪੀਲ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਵੱਧ ਤੋ ਵੱਧ ਕਿਤਾਬਾਂ ਪੜ੍ਹਨ ਪਾਠ ਪੁਸਤਿਕ,ਹੋਰ ਲਾਇਬਰੇਰੀ ਦੀਆ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨ । ਕਿਤਾਬ ਦੀਆ ਫੋਟੋਜ ਮਹੱਤਵਪੂਰਨ ਪੁਆਇਟ ਤੱਥ ਜਰੂਰ ਲਿਖੇ ਜਾਣ। ਇਸ ਤਰਾ ਲਿਖਣ ਨਾਲ ਭਵਿੱਖ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਕਵੀ ਲੇਖਕ ਬਣਨ ਵਿੱਚ ਇਹ ਕਿਰਿਆ ਅਹਿਮ ਰੋਲ ਅਦਾ ਕਰੇਗੀ।ਉੱਘੇ ਲੇਖਕ ਗੰਗਾਧਰ ਤਿਲਕ ਲਿਖਦੇ ਹਨ ਕਿ ਮੈ ਨਰਕ ਵਿੱਚ ਵੀ ਕਿਤਾਬਾਂ ਦਾ ਸਵਾਗਤ ਕਰਾਗਾ ਕਿਉਕਿ ਕਿਤਾਬਾਂ ਵਿੱਚ ਇੰਨੀ ਸਕਤੀ ਤਾਕਤ ਹੈ ਕਿ ਜਿੱਥੇ ਵੀ ਹੋਣਗੀਆਂ ਉਸ ਥਾ ਨੂੰ ਸਵਰਗ ਬਣਾ ਦੇਣਗੀਆ।ਕਿਤਾਬਾਂ ਵਿੱਚੋ ਵਧੀਆ ਸਬਦ ਮਿਲਦੇ ਹਨ।ਇੱਕ ਵਾਰ ਚਾਕੂ ਕਹਿੰਦਾ ਮੈ ਡੂੰਘਾ ਜਖਮ ਕਰਦਾ ਹਾ ਤਲਵਾਰ ਕਹਿੰਦੀ ਮੈ ਨੇਜਾ ਕਹਿੰਦਾ ਨਹੀ ਮੈ ਕੋਲ ਸਬਦ ਬੈਠਾ ਹੱਸ ਰਿਹਾ ਸੀ। ਕਿਤਾਬਾ ਸਕੂਲੀ ਵਿਦਿਆਰਥੀਆਂ ਦਾ ਇੱਕਲਾ ਮਾਨਸਿਕ ਬੌਧਿਕ ਅਧਿਆਤਮਿਕ ਵਿਕਾਸ ਹੀ ਨਹੀ ਕਰਦੀਆ ਸਗੋ ਉਹਨਾ ਦੇ ਚਰਿੱਤਰ ਨਿਰਮਾਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਦੀਆ ਹਨ।ਕਿਤਾਬਾਂ ਦਾ ਮੁੱਲ ਮੋਤੀਆ ਗਹਿਣੇ ਹੀਰਿਆ ਰਤਨਾ ਤੋ ਵੀ ਵੱਧ ਹੁੰਦਾ ਹੈ। ਇਹ ਬਾਹਰੀ ਸੁੰਦਰਤਾ ਵਧਾਉਦੇ ਹਨ।ਪਰ ਕਿਤਾਬਾਂ ਅੰਦਰੂਨੀ ਸਖਸ਼ੀਅਤ ਵਧੀਆ ਵਿਚਾਰਾ ਨਾਲ ਖੁਸਬੂ ਦੇ ਰੂਪ ਵਿੱਚ ਵਾਧਾ ਕਰਦੇ ਹਨ।ਚੰਗੀਆ ਕਿਤਾਬਾਂ ਚੰਗੇ ਲੋਕ ਛੇਤੀ ਸਮਝ ਨਹੀ ਆਉਦੇ ਸਗੋ ਉਹਨਾ ਨੂੰ ਪੜ੍ਹਨਾ ਪੈਦਾ ਹੈ।ਇੱਕ ਸਵੈ ਜੀਵਨੀ ਵਿੱਚ ਲੇਖਕ ਆਪਣੀ ਜਿੰਦਗੀ ਬਾਰੇ ਕਈ ਮਹੀਨੇ ਲਗਾ ਲਿਖਦਾ ਹੈ ਇਸ ਵਿੱਚ ਤਸਵੀਰਾ ਲਗਾ ਹੋਰ ਆਕਰਸ਼ਿਤ ਬਣਾਉਦਾ ਹੈ ਅਤੇ ਇਸ ਬੁੱਕ ਨੂੰ ਪ੍ਰਿੰਟ ਵੀ ਕਰਵਾਉਦਾ ਹੈ ਅਸੀ ਬੁੱਕ ਪੜ੍ਹ ਇਸ ਦੇ ਸਾਰੇ ਜੀਵਨ ਨੂੰ ਕੁਝ ਘੰਟਿਆ ਵਿੱਚ ਜਾਣ ਲੈਦੇ ਹਾ।ਇਸ ਤਰਾ ਕਿਤਾਬਾ ਪੜ੍ਹਨ ਨਾਲ ਅਸੀ ਮਹਾਨ ਵਿਅਕਤੀਆ ਦੇ ਜੀਵਨ ਬਾਰੇ ਵੀ ਚੰਗੀ ਤਰਾ ਜਾਣੂ ਹੋ ਜਾਦੇ ਹਾ ਅਤੇ ਮਹੱਤਵਪੂਰਨ ਵਿਅਕਤੀਆ ਦੇ ਜੀਵਨ ਪਾਸੋ ਵੀ ਪ੍ਰੇਰਨਾ ਲੈ ਸਕਦੇ ਹਾ।ਕਿਤਾਬ ਇੱਕ ਤੋਹਫਾ ਹੈ ਜਿਸਨੂੰ ਤੁਸੀ ਵਾਰ ਵਾਰ ਖੋਲ ਸਕਦੇ ਹੋ ਵਾਰ ਵਾਰ ਪੜ੍ਹ ਸਕਦੇ ਹੋ।ਕਿਤਾਬਾਂ ਵਿਚਾਰਸੀਲ ਸੋਚਣ ਚੰਗੇ ਗੁਣਾ ਨਾਲ ਉਕਸਾਉਣ ਵਾਲੀਆ ਤੋਹਫਾ ਹੂੰਦੀਆ ਹਨ। ਉਸ ਪਲ ਨੂੰ ਹਮੇਸਾ ਯਾਦ ਰੱਖੋਗੇ ਜਦੋ ਤੁਹਾਨੂੰ ਕਿਤਾਬ ਕਿਸੇ ਵੱਲੋ ਦਿੱਤੀ ਗਈ ਸੀ ਜਾ ਤੁਸੀ ਖਰੀਦੀ ਸੀ। ਪਹਿਰਾਵੇ ਦਾ ਦਿੱਤਾ ਸਾਮਾਨ ਜਿਆਦਾ ਸਮਾ ਫਿੱਟ ਨਹੀ ਰਹੇਗਾ। ਸਜਾਵਟ ਦਾ ਸਾਮਾਨ ਦੀ ਜਲਦੀ ਟੁੱਟ ਜਾਵੇਗਾ ।ਪਰ ਬੁੱਕ ਹਮੇਸਾ ਅਲਮਾਰੀ ਕਨਸ ਮੇਜ ਕੁਰਸੀ ਤੇ ਪਈ ਤੁਹਾਡਾ ਇੰਤਜਾਰ ਕਰਦੀ ਰਹੇਗੀ ਕਿ ਤੁਸੀ ਉਸਨੂੰ ਕਦੋ ਚੁੱਕ ਪੜ੍ਹੋਗੇ।ਸੋ ਆਪ ਆਪਣੇ ਵਿਆਹ ਸਮਾਗਮਾ, ਜਨਮ ਦਿਨ ਵੱਖ ਵੱਖ ਵਿਦਿਆਰਥੀਆਂ ਦੇ ਇਨਾਮ ਵੰਡ ਸਮਾਰੋਹ ਦੌਰਾਨ ਸਨਮਾਨ ਚਿੰਨ ਵੱਜੋ ਦੂਸਰਿਆ ਨੂੰ ਕਿਤਾਬਾਂ ਭੇਟ ਕਰੋਗੇ।ਆਪਾ ਸਾਰੇ ਪ੍ਰਣ ਕਰੀਏ ਕਿ ਹਰ ਇੱਕਠ,ਇੱਕਤਰਤਾ ਦੌਰਾਨ ਕਿਤਾਬਾ ਪੜ੍ਹਨ ਦੀ ਗੱਲ ਕਰੀਏ ਜਿੱਥੋ ਤੱਕ ਸੰਭਵ ਹੋ ਸਕੇ ਕਿ ਗਿਫਟ ਵਿੱਚ ਵੀ ਕਿਤਾਬਾ ਭੇਟ ਕਰੀਏ ਅਤੇ ਭੇਟ ਕਰਨ ਬਾਦ ਜਰੂਰ ਪੜ੍ਹਨ ਲਈ ਪ੍ਰੇਰਿਤ ਕਰੀਏ ਅਤੇ ਪ੍ਰਣ ਵੀ ਲਈਏ।

-ਬਰਜਿੰਦਰ ਪਾਲ ਸਿੰਘ ਧਨੌਲਾ
ਸਰਕਾਰੀ ਰਾਜ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕ
ਪੀ.ਈ.ਐਸ-1
ਉੱਪ ਜਿਲਾ੍ਹ ਸਿੱਖਿਆ ਅਫਸਰ (ਸਸ) ਬਰਨਾਲਾ
ਦਫਤਰ ਡੀ.ਈ.ੳ.(ਸਸ) ਪ੍ਰਬੰਧਕੀ ਕੰਪਲੈਕਸ
ਬਰਨਾਲਾ
ਮੋਬਾਈਲ ਨੰਬਰ 9815516435