ਉੱਚਾ ਰੱਖ ਕਿਰਦਾਰ ਵੇ ਸੱਜਣਾ!
ਨਾ ਬਣ ਦੁਨੀਆ ‘ਤੇ ਭਾਰ ਵੇ ਸੱਜਣਾ!
ਬਦਲਣਾ ਹੈ ਤਾਂ ਖੁਦ ਨੂੰ ਬਦਲ,
ਛੱਡ ਵਾਧੂ ਜੰਜਾਲ ਵੇ ਸੱਜਣਾ!
ਦੋਸ਼ ਹੋਰਾਂ ‘ਤੇ ਲਾਉਣਾ ਸੌਖਾ,
ਖੁਦ ਨੂੰ ਪਹਿਲਾਂ ਸੁਧਾਰ ਵੇ ਸੱਜਣਾ!
ਅੱਖ ਝਪਕਦਿਆਂ ਦੁਨੀਆਂ ਬਦਲੇ,
ਕਾਹਦਾ ਕਰਦਾ ਮਾਣ ਵੇ ਸੱਜਣਾ!
ਕਈ ਉੱਚੇ ਉੱਚੇ ਅਹੁਦਿਆਂ ਵਾਲੇ,
ਖੁਦ ‘ਤੇ ਕਰਦੇ ਬੜਾ ਮਾਣ ਵੇ ਸੱਜਣਾ!
ਡਿੱਗੇ ਕਿਰਦਾਰੋਂ… ਐਸੇ ਵੇਖੇ,
ਬਣੇ ਧਰਤੀ ‘ਤੇ ਭਾਰ ਵੇ ਸੱਜਣਾ!
ਸ਼ਾਨ ਨਾਲ਼ ਜੇ ਜੀਣਾ ਚਾਹੁੰਦਾ,
ਅੰਦਰ ਝਾਤੀ ਮਾਰ ਵੇ ਸੱਜਣਾ!
ਆਪਣਿਆ ਤੇਰੇ ਐਬ ਨੇ ਲੱਭਣੇ,
ਡਿੱਗੀ ਨਾ ਕਦੇ ਕਿਰਦਾਰ ਤੋਂ ਸੱਜਣਾ!

ਪਰਵੀਨ ਕੌਰ ਸਿੱਧੂ
8146536200

