ਘਰੋਂ ਸਮਾਨ ਲੈਣ ਜਾਂਦੀ ਹੈ। ਰਸਤੇ ਵਿਚ ਜਾਣ ਕਾਰ ਜਾਣ ਬੁੱਝ ਕੇ ਰੋਕ ਕੇ ਸਤਿ ਸ੍ਰੀ ਆਕਾਲ ਬੋਲਦੇ ਹਨ। ਇਕ ਵਾਰੀ ਨਹੀਂ ਕੲ,ਈ ਵਾਰੀ ਉਹ ਖਿੱਚ ਜਾਂਦੀ ਹੈ।
ਫਿਰ ਉਸ ਨੂੰ ਰੋਕ ਕੇ ਪੁੱਛਦਾ ਹੈ ਕੀ ਹਾਲ ਹੈ। ਉਹ ਜਵਾਬ ਨਹੀਂ ਦਿੰਦੀ ਕਿਉਂਕਿ ਉਹ ਹਾਲੇ ਤਾਜ਼ੀ ਤਾਜ਼ੇ ਵਿਧਵਾਂ ਹੋਈ ਹੈ। ਉਹ ਡਰਦੀ ਹੈ ਕੋਈ ਉਸ ਤੇ ਉਂਗਲ ਨਾ ਚੁੱਕ ਦੇਵੇ।
ਵੈਸੇ ਤੇ ਉਹ ਆਪਣੇ ਆਦਮੀ ਦੇ ਜੀਂਦੇ ਜੀ ਬਹੁਤ ਹੀ ਦਲੇਰ ਔਰਤ ਸੀ।
ਹੁਣ ਪਤਾ ਨਹੀਂ ਕੀ ਹੋ ਗਿਆ ਹੈ। ਹਰ ਵਕਤ ਅੰਦਰੋਂ ਡਰੀ ਰਹਿੰਦੀ ਹੈ।
ਕੁਝ ਦਿਨ ਬਾਅਦ ਫਿਰ ਉਹ ਹੀ ਆਦਮੀ ਉਸ ਨੂੰ ਬਾਜ਼ਾਰ ਵਿਚ ਫਿਰ ਆਂਟੀ ਸਤਿ ਸ੍ਰੀ ਆਕਾਲ। ੍ਬਾਰ ਬਾਰ ਬੋਲ ਰਿਹਾ ਸੀ। ਉਹ ਬੋਲੀ ਹਾਂ ਕੀ ਹੈ। ਉਹ ਬੋਲਿਆ ਸਤਿ ਸ੍ਰੀ ਆਕਾਲ ਉਹ ਬੋਲੀ ਹੋ ਗਈ
ਜਾ ਹੁਣ ਉਹ ਉਸ ਦੇ ਪਿੱਛੇ ਹੀ ਖੜਾ ਬੋਲਦਾ ਰਿਹਾ ਭਰਥਾ ਕਿਸ ਤਰ੍ਹਾਂ ਬਣਦਾ ਹੈ, ਰਾਜ ਮਾਂਹ ਕੋਈ ਸਬਜ਼ੀ ਹੋਵੇ ਜਿਹੜੇ ਨਹੀਂ ਪੁੱਛੀ ਉਹ ਵਿਚਾਰੀ ਡਰਦੀ ਕੂਝ ਨਾ ਬੋਲੀ ਆਖਿਰ ਉਸ ਦੇ ਪਿੱਛੇ ਹੀ ਖੜਾ ਰਿਹਾ। ਫਿਰ ਉਹ ਔਰਤ ਗੁੱਸੇ ਵਿਚ ਬੋਲੀ ਤੂੰ ਤੰਦੂਰ ਵਿਚ ਬੈਠ ਜਾ ਭਰਥਾ ਬਣ ਜਾਏਗਾ
ਕਿਊਕੀ ਉਹ ਕਾਬਲੀ ਰੋਟੀ ਲੈਣ ਆਈ ਸੀ। ਦੁਕਾਨ ਵਾਲਾ ਵੀ ਬੋਲਿਆਂ ਚਲ ਆਗੇ ਕਿਉ ਪ੍ਰੈਸਾਨ ਕਰ ਰਿਹਾ ਹੈ। ਫਿਰ ਉਹ ਅੱਗੇ ਗਿਆ। ਉਹ ਔਰਤ ਦੀ ਮਾਰਕੀਟ ਵਿਚ ਪੂਰੀ ਇਜਤ ਹੈ। ਉਹ ਅੱਖਾਂ ਨੀਵੀਆਂ ਕਰ ਕੇ ਚਲਦੀ ਹੈ
ਹੁਣ ਤਾਂ ਘਰੋਂ ਵੀ ਬਾਹਰ ਘਟ ਹੀ ਨਿਕਲਦੀ ਹੈ। ਆਪਣੇ ਬੇਟੇ ਕੋਲੋਂ ਸਭ ਮੰਗਵਾ ਲਿਆ ਕਰਦੀ ਹੈ
ਕੀ ਅਗਰ ਔਰਤ ਵਿਧਵਾ ਹੋ ਜਾਏ । ਉਸ ਨੂੰ ਕਿਉ ਲੋਕੀਂ ਖਾਣ ਵਾਲੀ ਨਜ਼ਰ ਨਾਲ ਦੇਖਦੇ ਹਨ। ਵਿਧਵਾ ਜੇ ਅੱਛੇ ਕਪੜੇ ਪਾਕੇ ਘਰੋਂ ਬਾਹਰ ਨਿਕਲਦੀ ਹੈ। ਤਾਂ ਵੀ ਉਸ ਨੂੰ ਦੇਖਦੇ ਰਹਿੰਦੇ ਹਨ। ਉਸ ਦੇ ਬੱਚੇ ਉਸ ਨੂੰ ਹੱਲਾਸ਼ੇਰੀ ਦੇਂਦੇ ਹਨ। ਆਖਦੇ ਹਨ ਮੰਮੀ ਤਿਆਰ ਹੋ ਕੇ ਰਿਹਾ ਕਰ ਤੂੰ ਆਪਣੇ ਬੱਚੇ ਵਿਆਹ ਬੈਠੀ ਹਾਂ ਤੇਰੇ ਤੇ ਕੋਈ ਇਸੇ ਦਾ ਜੋਰ ਨਹੀਂ ਹੈ। ਤੇਰੀ ਜ਼ਿੰਦਗੀ ਤੇਰੀ ਹੈ। ਇਹ ਨਾ ਸੋਚੀ ਡੈਡੀ ਚਲੇ ਗਏ ਹਨ। ਅਸੀਂ ਸਾਰੇ ਹਾਂ। ਤੂੰ ਇਜ਼ਤਦਾਰ ਔਰਤ ਹੈ ਤੇਰੇ ਤੇ ਘਰ ਦਾ ਸਾਰਾ ਭਾਰ ਹੈ। ਕਿਸੇ ਦੀ ਪਰਵਾਹ ਨਾ ਕਰ ਤੂੰ ਖੁਦ ਜਿੰਦਾ ਦਿਲ ਹੈ ਤੂੰ ਸਾਨੂੰ ਡੈਡੀ ਦੇ ਜਾਣ ਤੋਂ ਬਾਅਦ ਹੌਸਲਾ ਦਿੱਤਾ ਹੈ। ਹੁਣ ਕਿਉ ਡੋਲ ਰਹੀ ਹੈ। ਕਮਜ਼ੋਰ ਨਾ ਬਣ।
ਉਸ ਔਰਤ ਦੇ ਬੱਚੇ ਉਸ ਨੂੰ ਹਵਾਈ ਜਹਾਜ਼ ਤੇ ਸੈਰ ਕਰਵਾਂਦੇ ਹਨ। ਇਨ੍ਹਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੇਰੀ ਸਲਾਹ ਹੈ ਆਪ ਹੁਸਿਆਰ ਹੋਣਾ ਪੈਣਾ ਹੈ। ਕੁੱਤੇ ਭੋਕਦੇ ਹਨ। ਭੌਕਦੇ ਰਹਿਣ ਹਾਥੀ ਮਸਤ ਚਲ ਚੱਲਦਾ ਹੈ
ਕੀ ਵਿਧਵਾ ਨੂੰ ਜੀਣ ਦਾ ਕੋਈ ਹੱਕ ਨਹੀਂ ਹੈ।
ਕਿਉਂਕੀ ਮੈਂ ਵੀ ਇਟ ਵਿਧਵਾ ਹਾਂ। ਹੋ ਸਕਦਾ ਹੈ ਇਹ ਮੇਰੀ ਹੀ ਹੱਡ ਬੀਤੀ ਹੋਵੇ

ਸੁਰਜੀਤ ਸਾਰੰਗ 8130660205
ਨਵੀਂ ਦਿੱਲੀ 18
