ਹੁਣ ਛੱਡ ਦੇ ਕਮਲਿਆ
ਕੀ ਕੀ ਖੋਇਆ ਲੱਭੇੰਗਾ
ਝੜ ਗਏ ਓਹ ਸੁੱਕੇ ਪੱਤੇ
ਮੰਦਰ ਵਿੱਚ ਨਾ ਸੱਜੇੰਗਾ
ਰੂਪ ਫਰੇਬੀ ਝੂਠ ਕਲੋਲ
ਚੁੱਭ ਜਾਣਗੇ ਸ਼ਾਮੀ ਬੋਲ
ਖਾਹਿਸ਼ਾਂ ਦੀ ਰਾਹ ਡੂੰਘੀ
ਵੱਟਿਆਂ ਦੇ ਵਿੱਚ ਵੱਜੇੰਗਾ
ਉੱਚੇ ਤੇਰੇ ਮਹਿਲ ਮੁਨਾਰੇ
ਮਿੱਟੀ ਦੇ ਇਹ ਢੇਰ ਸਾਰੇ
ਤਨ ਤੇ ਲੀੜੇ ਬਹੁਮੁੱਲੇ ਨੇ
ਨੰਗੀ ਸੋਚ ਕਿੰਝ ਕੱਜੇੰਗਾ
ਸਾਹ ਹੈ ਤਾਂ ਰਿਸ਼ਤੇਦਾਰੀ
ਕੌਣ ਰਾਜਾ ਕੌਣ ਭਿਖਾਰੀ
ਚੰਦਨਾ ਪੱਲੇ ਖਾਲੀ ਬਾਕੀ
ਬਿਨ ਜੱਲ ਬੱਦਲ ਗੱਜੇੰਗਾ

ਚੰਦਨ ਹਾਜੀਪੁਰੀਆ
pchauhan5572@gmail.com