ਕੁਦਰਤਿ ਦਾ ਅਰਥ ਤਾਕਤ ਹੈ। ਤੇਰੀ ਤਾਕਤ ਦਾ ਤੇਰੀ ਕੀਮਤ ਦਾ ਕਿਸੇ ਨੇ ਥਾਹ ਨਹੀਂ ਪਾਇਆ। ਫਿਰ ਇਕ ਕੰਮ ਕਰ
ਕਰਿ ਬੰਦੇ ਤੂ ਬੰਦਗੀ ਜਿਚਰੁ ਘਟਿ ਮਹਿ ਸਾਹੁ ।। ਅੰਕ724
ਜਿੰਨੀ ਦੇਰ ਤੱਕ ਤੇਰੇ ਸ਼ਾਹ ਹਨ। ਤੂੰ ਬੰਦਗੀ ਕਰਨ। ਉਸ ਪਰਮਾਤਮਾ ਕੇਵਲ ਭਗਤਾਂ ਨੂੰ ਰੋਟੀ ਨਹੀਂ ਦਿੰਦਾ ਕੇਵਲ ਉਹ ਸੰਤ ਜਨਾਂ ਨੂੰ ਰੋਟੀ ਨਹੀਂ ਦਿੰਦਾ।ਉਹ ਬੜਾ ਕ੍ਰਿਪਾਲੂ ਹੈ। ਇਥੇ ਅਸੀਂ ਅਰਦਾਸ ਵਿਚ ਇਕ ਸ਼ਬਦ ਵਰਤਦੇ ਹਾਂ ਕਿ ਜਿਨ੍ਹਾਂ ਨੇ ਦੇਖਕੇ ਅਣਡਿੱਠ ਕੀਤਾ ।
ਮਾਫ਼ ਕਰਨਾ ਅਸੀਂ ਦੇਖ ਕੇ ਅਣਡਿੱਠ ਨਹੀਂ ਕਰਦੇ। ਅਸੀਂ ਤਾਂ ਜਿਹੜਾ ਅਣਡਿੱਠ ਹੈ ਉਸ ਦਾ ਦਾਅਵਾ ਕਰਦੇ ਹਾਂ। ਮੈਂ ਦੇਖਿਆ ਹੈ ਜਿਹੜਾ ਕਿਸੇ ਦੇ ਐਬ ਨਹੀਂ ਦੇਖਿਆ ਨਹੀਂ ਕੇਵਲ ਸੁਣਿਆ ਹੈ। ਜੇ ਇਸ ਦੁਨੀਆਂ ਵਿਚ ਇਹ ਬੰਦਾ ਦੇਖਕੇ ਅਣਡਿੱਠ ਕਰਨ ਵਾਲੀ ਜ਼ਿੰਦਗੀ ਜੀਉਣ ਲੱਗ ਪਿਆ।
ਇਕ ਦਿਨ ਉਹ ਗੁਣਾਂ ਨਾਲ ਭਰਿਆ ਜਾਏਗਾ। ਦੇਖਕੇ ਅਣਡਿੱਠ ਜਾਂ ਤਾਂ ਪੂਰਨ ਬ੍ਰਹਮ ਗਿਆਨੀ ਕਰੇਗਾ ਜਾਂ ਦੇਖਕੇ ਅਣਡਿੱਠ ਰੱਬ ਕਰ ਦੇਵੇ। ਰੱਬ ਦਾ ਤੇ ਤਾਂ ਸਿੱਖ ਦਾ ਸੁਭਾਅ ਇਕੋ ਜਿਹਾ ਕਿਹਾ ਹੈ।
ਹੁਣ ਕੀ ਦੇਖ ਕੇ ਅਣਡਿੱਠ ਕੀਤਾ। ਹੇ ਪਰਵਦਿਗਾਰ ਤੂੰ ਅਣਡਿੱਠ ਕਰਕੇ ਵੀ ਰੋਟੀ ਦਿੰਦਾ ਹੈ ਹੇ ਦੲਆ ਦੇ ਖਜ਼ਾਨੇ ਸਾਡੇ ਗੁਨਾਹ ਤੂੰ ਦੇਖਦਾ ਪਿਆ ਹੈ। ਅਸੀਂ ਜਿਹੜੇ ਕਰਮ ਕਰ ਰਹੇ ਹਾਂ ਪਰ ਸਾਡੇ ਕੁਕਰਮਾਂ ਨੂੰ ਦੇਖਕੇ ਕਦੀ ਤੂੰ ਸਾਡੀ ਥਾਲੀ ਵਿਚੋਂ ਰੋਟੀ ਨਹੀਂ ਚੁੱਕੀ। ਤੂੰ ਸਾਡੇ ਗੁਨਾਹਾਂ ਨੂੰ ਅਣਡਿੱਠ ਕਰ ਦਿੰਦਾ ਹੈ। ਪਰਵਦਿਗਾਰ ਸਭ ਦੀ ਪਾਲਣਾ ਕਰਨ ਵਾਲਿਆਂ। ਤੇਰਾ ਕਿਸੇ ਨੇ ਅੰਤ ਨਹੀਂ ਪਾਇਆ। ਦਰਵੇਸ਼ ਕਹਿੰਦਾ ਹੈ ਹੇ ਖੁਦਾ ਮੈਂ ਤੇਰੇ ਚਰਨਾਂ ਵਿਚ ਇਕ ਦਾਤ ਮੰਗਣ ਆਇਆ ਹਾਂ।ਮੇਰੇ ਕੋਲ ਇੰਨੀ ਹਸਤੀ ਨਹੀਂ ਕਿ ਮੈਂ ਸਿੱਧਾ ਤੇਰੇ ਤੱਕ ਪਹੁੰਚ ਬਣਾ ਸਕਾਂ। ਇਕ ਕ੍ਰਿਪਾ ਕਰੇ ਮੇਰੇ ਤੇ ਹਮੇਸ਼ਾ ਤੇਰੇ ਚਰਨਾਂ ਵਿਚ ਜੁੜੇ ਹੋਏ। ਜਿਹੜੇ ਸੱਚ ਨੂੰ ਪਹਿਚਾਨਣ ਵਾਲੇ ਹਨ। ਮੈਨੂੰ ਉਹਨਾਂ ਦੇ ਚਰਨ ਬਖ਼ਸ਼ ਦੇ।
ਮੈਂ ਆਪਨੇ ਮੂੰਹ ਨਾਲ ਉਹਨਾਂ ਦੇ ਚਰਨਾਂ ਨੂੰ ਚੁੰਮਾਂ ਜਿਹਨਾਂ ਨੇ ਸੱਚ ਨੂੰ ਪਹਿਚਾਨ ਲਿਆ ਹੈ। ਅਸੀਂ ਗੁਰੂ ਅੱਗੇ ਬੰਧਨਾਂ ਵੀ ਕਰਦੇ ਰਹੇ। ਸ਼ਾਸਤ੍ਰਾਂ ਦੇ ਦੱਸੇ ਹੋਏ ਕਰਮ ਵੀ ਕੀਤੇ ਮੱਥੇ ਟੇਕੇ ਪਰ ਰੱਸ ਕਿਉਂ ਨਹੀਂ ਆਉਂਦਾ।
ਮੈਂਬਰ
ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18