ਖਾਲਸੇ ਦੀ ਸਿਰਜਣਾ ਦੇ ਇਕ ਮਹੀਨੇ ਬਾਅਦ ਹੀ ਕਾਬਲ ਦੀ ਸੰਗਤ ਨੂੰ ਭੇਜੇ ਆਪਣੇ ਇਕ ਉਚੇਰੇ ਹੁਕਮਨਾਮੇ ਵਿਚ ਕਲਗੀਧਰ ਪਿਤਾ ਨੇ ਕੇਸਾਂ ਲਈ ਖਾਸ ਦੇ ਹੁਕਮ ਜਾਰੀ ਕੀਤੇ ਕੇਸ ਰਖਣੇ ਇਹ ਅਸਾਡੀ ਮੋਹਰ ਹੈ। ਦੋਨੋਂ ਵਕਤ ਕੇਸਾਂ ਦੀ ਪਾਲਨਾ ਕੰਘੇ ਸਿਉ ਕਰਨੀ। ਜਿਹੜਾ ਸਿੱਖ ਗੁਰੂ ਦੇ ਇਸ ਅਮਲੀ ਹੁਕਮਨਾਮੇ ਦੀ ਪਾਲਣਾ ਕਰਦਿਆਂ ਦੋਨੋਂ ਸਮੇਂ ਕੰਘਾ ਕਰੇਗਾ ਨਾ ਤਾਂ ਉਹ ਜਟਾਧਾਰੀ ਸਾਧੂ ਹੀ ਹੋ ਸਕਦਾ ਹੈ ਅਤੇ ਨਾ ਹੀ ਘਰੜ ਮਰਨ।
ਸਾਹਿਬ ਗੁਰੂ ਨਾਨਕ ਦੇਵ ਜੀ ਨੇ ਇਸ ਬਾਰੇ ਹੁਕਮ ਕੀਤਾ ਸੀ
ਜੋਗੀ ਗਿਰਹੀ ਜਟਾਂ ਬਿਭੂਤ।
ਆਗੈ ਪਾਛੈ ਰੋਵਹਿ ਪੂਤ।।
ਜੋਗੁ ਨ ਪਾਇਆ ਜੁਗਤਿ ਗਵਾਈ।। ਕਿਤੁ ਕਾਰਣਿ ਸਿਰਿ ਛਾਈ ਪਾਈ।।
ਗੁਰੂ ਦੀ ਇਸ ਮੋਹਰ ਦਾ ਸਤਿਕਾਰ ਹਰ ਸਿੱਖ ਦਾ ਮੁਢਲਾ ਫਰਜ਼ ਹੈ। ਆਪਣੇ ਤਿੰਨ ਸਾਹਿਬਜ਼ਾਦਿਆਂ ਨੂੰ ਗੁਰੂ ਤੋਂ ਕੁਰਬਾਨ ਕਰਨ ਵਾਲੇ ਸਢੌਰੇ ਦੇ ਪੀਰ ਬੁੱਧੂਸ਼ਾਹ ਨੇ ਵੀ ਤਾਂ ਕਲਗੀਧਰ ਪਿਤਾ ਦੇ ਕੰਘੇ ਵਿਚ ਲਿਪਟੇ ਪਾਵਨ ਕੇਸਾਂ ਨੂੰ ਸਿਰਪਾਉ ਵਜੋਂ ਪ੍ਰਵਾਨਿਤ ਕਰ ਆਪਣਾ ਜਨਮ ਸਫਲਾ ਸਮਝਿਆਂ। ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਦੇ ਵੀ ਤਾਂ ਮੋਇਆ ਮੁਬਾਰਕ ਕੇਸ ਹਜ਼ਰਤ ਬੱਲ ਦਰਗਾਹ, ਕਸ਼ਮੀਰ ਵਿਚ ਸਾਂਭੇ ਹੋਏ ਹਨ।
ਬਾਬਾਣਿਆ ਕਹਾਣੀਆਂ ਪੁਤ ਸਪੁਤ ਕਰੇਨਿ। ਕੇਸਾਂ ਦੀ ਕੀਮਤ ਜਾਣੀ ਹੋਵੇ ਤਾਂ ਸਾਨੂੰ ਭਾਈ ਨੰਦ ਲਾਲ ਜੀ ਨੂੰ ਪੁੱਛਣਾ ਪਵੇਗਾ। ਭਾਈ ਸਾਹਿਬ ਰਹਿਣ ਵਾਲੇ ਪਰਸ਼ੀਆ ਦੇ ਵਿਦਵਾਨ ਆਪ ਵੱਖ ਵੱਖ ਭਾਸ਼ਾਵਾਂ ਦੇ ਅਤੇ ਗਣਿਤ ਦੇ ਮੁਲਾਜ਼ਮਤ ਕਰਦੇ ਸਨ। ਉਸ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਦੀ ਵਿਚਾਰਨ ਵਾਲੀ ਗੱਲ ਹੈ ਕਿ ਆਪ ਦੀ ਵਿਦਵਤਾ ਦਾ ਮਿਆਰ ਕਿੰਨਾਂ ਉੱਚਾ ਹੋਵੇਗਾ ਕਿ ਔਰੰਗਜ਼ੇਬ ਜਿਹੇ ਮੁਤੱਸਬੀ ਨੇ ਵੀ ਆਪ ਦੇ ਹਿੰਦੂ ਹੋਣ ਦੇ ਬਾਵਜੂਦ ਆਪਣੇ ਸ਼ਹਿਜ਼ਾਦੇ ਬਹਾਦਰ ਸ਼ਾਹ ਦੀ ਪੜ੍ਹਾਈ ਅਤੇ ਦੇਖ ਰੇਖ ਦੀ ਜ਼ਿਮੇਵਾਰੀ ਸੌਂਪੀ। ਕਲਗੀਧਰ ਪਿਤਾ ਦੀ ਮਿਹਰ ਦੀ ਨਜ਼ਰ ਹੋਈ। ਨਾਨਕ ਨਦਰੀ ਨਦਰਿ ਨਿਹਾਲ ਹੋ ਗਏ। ਔਰੰਗਜ਼ੇਬ ਨੂੰ ਸ਼ਹਿਨਸ਼ਾਹ ਪਰ ਕਲਗੀਧਰ ਪਿਤਾ ਬਾਰੇ ਕਹਿ ਰਹੇ ਹਨ। ਸਾ਼ਹਿ ਸ਼ਹਿਨਸ਼ਾਹ ਗੁਰ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਜੀ ਸ਼ਹਿਨਸ਼ਾਹਾਂ ਦੇ ਵੀ ਸ਼ਾਹ ਹਨ। ਭਾਈ ਸਾਹਿਬ ਨੂੰ ਪੁੱਛਿਆ ਗਿਆ ਕਿ ਹਰ ਸ਼ਖ਼ਸ ਦੀ ਕੀਮਤ ਹੈ ਗੁਰੂ ਗੋਬਿੰਦ ਸਿੰਘ ਜੀ ਕੀ ਕੀਮਤ ਹੈ। ਭਾਈ ਨੰਦ ਲਾਲ ਜੀ ਫੁਰਮਾਉਂਦੇ ਹਨ ਕਿ ਕਿਸੇ ਵਸਤੂ ਦੀ ਵੱਧ ਤੋਂ ਵੱਧ ਕੀਮਤ ਉਹ ਹੁੰਦੀ ਹੈ ਜੋਂ ਖਰੀਦਣ ਵਾਲਾ ਦੇ ਸਕੇ। ਕੋਈ ਇਨਸਾਨ ਵੱਧ ਤੋਂ ਵੱਧ ਕੀਮਤ ਕੀ ਅਦਾ ਕਰ ਸਕਦਾ ਹੈ। ਜ਼ਿੰਦਗੀ ਭਰ ਦੀ ਗੁਲਾਮੀ। ਹਾਂ ਇਸ ਤੋਂ ਵੱਧ ਇਕ ਹੋਰ ਕੀਮਤ ਹੈ। ਅਣਦੇਖੇ ਅਗਲੇ ਜਹਾਨ ਦੀ ਵੀ ਗੁਲਾਮੀ। ਇਨ੍ਹਾਂ ਦੋਨੋਂ ਜਾਨਾਂ ਦੀ ਗੁਲਾਮੀ ਤੋਂ ਵੱਧ ਕੀਮਤ ਕੋਈ ਅਦਾ ਨਹੀਂ ਕਰ ਸਕਦਾ। ਭਾਈ ਸਾਹਿਬ ਫੁਰਮਾਉਂਦੇ ਹਨ ਕਿ ਮੈਂ ਗੁਰੂ ਗੋਬਿੰਦ ਜੀ ਦੀ ਕੀਮਤ ਤਾਂ ਨਹੀਂ ਅਦਾ ਕਰ ਸਕੂਲ ਹਾਂ ਜੇਕਰ ਮੈਨੂੰ ਆਪਣੇ ਇਸ ਯਾਰ ਦੇ ਕੇਸਾਂ ਦੀ ਇਕ ਤਾਰ ਮਿਲ ਜਾਏ ਤਾਂ ਮੈਂ ਆਪਣੇ ਦੋਵੇਂ ਜਹਾਨ ਇਸ ਤੋਂ ਕੁਰਬਾਨ ਕਰਨ ਨੂੰ ਤਿਆਰ ਹਾਂ। ਹਰ ਦੋ ਆਲਮ ਕੀਮਤਿ ਤੱਕ ਤਾਰਿ ਮੂਲਿ ਤਾਰਿ ਮਾਂ।। ਭਾਈ ਨੰਦ ਲਾਲ ਜੀ ਤੇ ਬਖਸ਼ਿਸ਼ ਕਰਦਿਆਂ ਕਲਗੀਧਰ ਪਿਤਾ ਨੇ ਜੋਂ ਰਹਿਤਾਂ ਭਾਈ ਨੰਦ ਲਾਲ ਜੀ ਨੂੰ ਲਿਖਵਾਈਆਂ ਉਸ ਨੂੰ ਕਲਮਬੱਧ ਕਰਦਿਆਂ ਭਾਈ ਸਾਹਿਬ ਨੇ ਆਪਣੇ ਰਹਿਤਨਾਮੇ ਵਿਚ ਅੰਕਤ ਕੀਤਾ ਹੈ।
ਬਚਨ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਾ ਕਿ ਜੋਂ ਕੋਈ ਸਿੱਖ ਦਾ ਬੇਟਾ ਹੋਏ ਔਰ ਮੋਨਾ ਹੋਇ ਜਾਵੈ, ਤਿਸ ਕੀ ਜੜ੍ਹ ਸੁੱਕੀ ਔਰ ਜੋਂ ਮੋਨਾ ਸਿੱਖ ਹੋਇ ਜਾਵੈ ਤਿਸ ਕੀ ਜੜ੍ਹ ਹਰੀ।
ਇਥੇ ਸ੍ਰੀ ਗੁਰੂ ਰਾਮਦਾਸ ਜੀ ਦਾ ਭੀ ਪਾਵਨ ਬਚਨ ਹੈ
ਪੇਡੁ ਮੁੰਢਾਹੂੰ ਕਾਟਿਆ ਤਿਸੁ ਡਾਲ ਸੁਹੰਦੇ।।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18