ਓਦੋਂ ਲਗਦੀ ਸੀ,ਵੈਕਸੀਨ ਬੜੀ ਚੰਗੀ,
ਹੁਣ ਦੱਸਦੇ ਹਾਂ ਰੋਗਾਂ ਦੀ ਪੰਡ ਮੀਆਂ।
ਉਦੋਂ ਅੰਨ੍ਹੇਵਾਹ ਲਾ ਦਿੱਤੀ ਸਾਰਿਆਂ ਦੇ,
ਛੱਡਿਆ ਕੋਈ ਨੀ ਦੇਸ਼ ਦਾ ਖੰਡ ਮੀਆਂ।
ਚਾਰ ਸਾਲ ਹੋ ਗਏ ਟੀਕੇ ਲੱਗਿਆਂ ਨੂੰ,
ਹੁਣ ਰਹੇ ਕਿਓਂ ਇਸ ਨੂੰ ਭੰਡ ਮੀਆਂ।
ਇਹ ਵੀ ਲੱਗਦੀ ਸਿਆਸਤ ਲੀਡਰਾਂ ਦੀ,
ਪੱਤੋ,ਲੋਕਾਂ ਨੂੰ ਦਿੱਤਾ ਇਨ੍ਹਾਂ ਦੰਡ ਮੀਆਂ।
ਹਰਪ੍ਰੀਤ ਪੱਤੋ
ਫੋਨ ਨੰਬਰ ::94658-21417