ਕੱਲ ਆਵੇ,ਨਾ ਆਵੇ ਪਤਾ ਨਹੀਂ,
ਕਿਉਂ ਉਹਦੀ ਫਿਕਰ ‘ਚ ਡੁੱਬਿਆ ਏਂ।
ਅੱਜ ‘ਚ ਜਿਊਣਾ ਛੱਡ ਕੇ ਤੇ ਤੂੰ,
ਕੱਲ੍ਹ ਬਣਾਓਣ ‘ਚ ਖੁੱਭਿਆ ਏਂ।
ਚਾਰ ਦਿਨਾਂ ਦੀ ਜ਼ਿੰਦਗੀ ਜੱਗ ‘ਤੇ,
ਦਿਲ ਵਿੱਚ ਦੱਬ ਨਾ ਚਾਵ੍ਹਾਂ ਨੂੰ।
ਤੁਰਦਾ ਜਾ ਉਹਦਾ ਨਾਂ ਲੈ ਕੇ,
ਭੁੱਲ ਨਾ ਰੱਬ ਦੀਆਂ ਰਾਵ੍ਹਾਂ ਨੂੰ।
ਗਿਣ-ਗਿਣ ਕਾਹਨੂੰ ਕੁੱਟਦਾ ਰਹਿਣਾ,
ਉਹਦੀਆਂ ਦਿੱਤੀਆਂ ਸਾਵ੍ਹਾ ਨੂੰ।
ਕੋਠੀ,ਪੈਸਾ,ਸ਼ੋਹਰਤ ਇਹ ਸਭ,
ਰੱਬ ਦੀਆਂ ਦਿੱਤੀਆਂ ਦਾਤਾਂ ਨੇ।
ਉਹਦਾ ਹੱਥ ਹੈ ਸਿਰ ਤੇ ਤਾਂ ਹੀ,
ਉੱਚੀਆਂ ਇਹ ਉਕਾਤਾਂ ਨੇ।
ਕਰ ਅਰਦਾਸ ਤੂੰ ਉਸ ਦੇ ਅੱਗੇ,
ਪੁਰੂ ਤੇਰੀਆਂ ਆਪ ਦਵਾਵਾਂ ਨੂੰ।
ਤੁਰਦਾ ਜਾ ਉਹਦਾ ਨਾਂ ਲੈ ਕੇ,
ਭੁੱਲ ਨਾ ਰੱਬ ਦੀਆਂ ਰਾਵ੍ਹਾਂ ਨੂੰ।
ਗਿਣ-ਗਿਣ ਕਾਹਨੂੰ ਕੁੱਟਦਾ ਰਹਿਣਾ,
ਉਹਦੀਆਂ ਦਿੱਤੀਆਂ ਸਾਵ੍ਹਾ ਨੂੰ।
ਬੰਦਿਆ ਤੇਰਾ ਜੋੜਿਆ ਪੈਸਾ,
ਸਭ ਇਥੇ ਹੀ ਰਹਿ ਜਾਣਾ।
ਜਿਸ ਨਾਂ ਦਾ ਤੂੰ ਮਾਣ ਕਰੇਂਦਾ,
ਅੰਤ ਮਿੱਟੀ ਸੰਗ ਖਹਿ ਜਾਣਾ।
ਖਾਲੀ ਹੱਥ ਹੀ ਤੁਰ ਜਾਣਾ ਛੱਡ,
ਵੱਡੀਆਂ ਵੱਡੀਆਂ ਥਾਵਾਂ ਨੂੰ।
ਤੁਰਦਾ ਜਾ ਉਹਦਾ ਨਾਂ ਲੈ ਕੇ,
ਭੁੱਲ ਨਾ ਰੱਬ ਦੀਆਂ ਰਾਵ੍ਹਾਂ ਨੂੰ।
ਗਿਣ-ਗਿਣ ਕਾਹਨੂੰ ਕੁੱਟਦਾ ਰਹਿਣਾ,
ਉਹਦੀਆਂ ਦਿੱਤੀਆਂ ਸਾਵ੍ਹਾ ਨੂੰ।
ਉਹਦੀ ਰਜ਼ਾ ਵਿੱਚ ਰਾਜ਼ੀ ਰੱਖੀਂ,
ਭਾਵੇਂ ਖ਼ੁਦ ਨੂੰ ‘ਦਕਸ਼ ਕਬੀਰ’
ਪਰ ਅਕਸਰ ਤਾਂ ਲਿਖਣੀ ਪੈਂਦੀ,
ਖ਼ੁਦ ਆਪਣੀ ਤਕਦੀਰ।
ਉਂਝ ਤਾਂ ਦਾਨੀ ਹਰ ਕੋਈ ਬਣਦਾ,
ਰੋਟੀ ਪਾ ਕੇ ਕਾਵਾਂ ਨੂੰ।
ਤੁਰਦਾ ਜਾ ਉਹਦਾ ਨਾਂ ਲੈ ਕੇ,
ਭੁੱਲ ਨਾ ਰੱਬ ਦੀਆਂ ਰਾਵ੍ਹਾਂ ਨੂੰ।
ਗਿਣ-ਗਿਣ ਕਾਹਨੂੰ ਕੁੱਟਦਾ ਰਹਿਣਾ,
ਉਹਦੀਆਂ ਦਿੱਤੀਆਂ ਸਾਵ੍ਹਾ ਨੂੰ।

ਲੇਖਕ-ਦਕਸ਼ ਕਬੀਰ
ਫੋਨ ਨੰ:-98777-71201
