ਖ਼ੁਦ ਤੇ ਭਰੋਸਾ ਰੱਖੋ
ਨਾ ਤੱਕੋ ਬੇਗਾਨੇ ਹੱਥਾਂ ਵੱਲ।
ਜੇ ਅੱਜ ਮਾੜਾ ਹੈ ਤੁਹਾਡਾ,
ਜ਼ਰੂਰ ਚੰਗਾ ਹੋਵੇਗਾ ਕੱਲ੍ਹ।
ਮਾੜਾ ਸੋਚ ਕੇ ਮਾੜਾ ਬਣੋਗੇ,
ਚੰਗਾ ਸੋਚੋ ਤੁਸੀਂ ਹਰ ਪਲ।
ਦਿਲ ਛੱਡ ਕੇ ਬੈਠਣ ਨਾਲ
ਕੋਈ ਮਸਲਾ ਨਹੀਂ ਹੁੰਦਾ ਹੱਲ।
ਫੜ ਕੇ ਹਿੰਮਤ ਦਾ ਲੜ ਤੁਸੀਂ,
ਮੰਜ਼ਲ ਦੇ ਰਾਹ ਤੇ ਪਉ ਚੱਲ।
ਮੰਜ਼ਲ ਹੈ ਉਨ੍ਹਾਂ ਨੂੰ ਮਿਲਦੀ,
ਜੋ ਔਕੜਾਂ ਲੈਂਦੇ ਨੇ ਝੱਲ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼ਹੀਦ ਭਗਤ ਸਿੰਘ ਨਗਰ)-144526
ਫੋਨ -9915803554
ਨਵਾਂ ਸ਼ਹਿਰ-9915803554