ਖੁਸ਼ੀਆਂ ਦਾ ਤਿਉਹਾਰ ਦੀਵਾਲੀ ਹੈ ਆਇਆ,
ਇਸ ਨੇ ਬਹੁਤੇ ਲੋਕਾਂ ਨੂੰ ਫਿਕਰਾਂ ‘ਚ ਹੈ ਪਾਇਆ।
ਮਾੜੇ ਦਿਨਾਂ ਨੇ ਇਨ੍ਹਾਂ ਨੂੰ ਬੇਰੁਜ਼ਗਾਰ ਹੈ ਕੀਤਾ,
ਉੱਤੋਂ ਸਰਕਾਰਾਂ ਨੇ ਇਨ੍ਹਾਂ ਦਾ ਖੂਨ ਹੈ ਪੀਤਾ। ਬੱਚੇ ਇਨ੍ਹਾਂ ਦੇ ਮੰਗਣ ਆਤਿਸ਼ਬਾਜ਼ੀਆਂ ਤੇ ਪਟਾਕੇ,
ਮਿੰਨਤਾਂ, ਤਰਲੇ ਕਰਨ ਇਨ੍ਹਾਂ ਕੋਲ ਆ ਕੇ।
ਨਾਲੇ ਮੰਗਣ ਕਲਾ ਕੰਦ, ਰਸ ਖੁੱਲੇ ਤੇ ਬਰਫੀ, ਉਹ ਦੇਖਣ ਨਾ ਇਨ੍ਹਾਂ ਦੀਆਂ ਜੇਬਾਂ ਖਾਲੀ।
ਸਾਰੇ ਕੱਠੇ ਹੋ ਕੇ ਆਪਣੇ ਬੱਚਿਆਂ ਨੂੰ ਸਮਝਾਓ, ਧੂੰਏਂ ਤੋਂ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਾਓ।
ਨਕਲੀ ਮਠਿਆਈਆਂ ਨਾ ਘਰਾਂ ‘ਚ ਲਿਆਓ,
ਜੋ ਕੁਝ ਖਾਣਾ , ਆਪਣੇ ਘਰਾਂ ਵਿੱਚ ਹੀ ਬਣਾਓ।
ਹਸਪਤਾਲਾਂ ‘ਚ ਦਾਖਲ ਹੋਣ ਤੋਂ ਬਚ ਜਾਓ,
ਹਜ਼ਾਰਾਂ ਰੁਪਏ ਦੇ ਬਿੱਲ ਦੇਣ ਤੋਂ ਬਚ ਜਾਓ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ -144526
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ -9915803554