ਅੰਬਰੀਂ ਗੁੱਡੀ ਕਦੇ ਨਾ ਚੜ੍ਹਦੀ, ਜੇਕਰ ਹਵਾ ਦਾ ਝੌਂਕਾ ਨਾ ਹੁੰਦਾ,
ਸੱਥਾਂ ਵਿੱਚ ਤ੍ਰਿਵੈਣੀ ਨਾ ਹੁੰਦੀ,ਜੇ ਪਿੱਪਲ,ਨਿੰਮ ,ਬਰੋਟਾ ਨਾ ਹੁੰਦਾ,
ਤੱਕਲੇ ਉੱਤੇ ਤੰਦ ਨਾ ਪੈਂਦੀ,ਜੇ ਪੂਣੀਆਂ ਸੰਗ ਗਲੋਟਾ ਨਾ ਹੁੰਦਾ,
ਸੱਸੀ ਥਲਾਂ ਚ ਕਦੀ ਨਾ ਸੜਦੀ,ਥਲ ਮਾਰੂ ਜੇ ਸੋਕਾ ਨਾ ਹੁੰਦਾ,
ਇਸ਼ਕ ਕਮਾਉਣਾ, ਸੂਲੀ ਚੜ੍ਹਨਾ, ਐਨਾ ਵੀ ਔਖਾ ਨਾ ਹੁੰਦਾ,
ਜੇ ਪਿਆਰ ਮੁਹੱਬਤ ਦੇ ਵਿੱਚ ਮਿਲਿਆ ,ਕਿਤੇ ਧੋਖਾ ਨਾ ਹੁੰਦਾ,
ਰਿਸ਼ਤੇ ਨਾਤੇ ਸਮਝ ਨਾ ਪੈਂਦੇ,ਜੇ ਚਿਹਰੇ ਉੱਤੇ ਮਖੌਟਾ ਨਾ ਹੁੰਦਾ,
ਪ੍ਰਿੰਸ ਨਿਮਾਣਾ ਸ਼ਾਇਰ ਨਾ ਹੁੰਦਾ,ਜੇ ਆਖਿਆ ਸਿੱਕਾ ਖੋਟਾ ਨਾ ਹੁੰਦਾ,
ਰਣਬੀਰ ਸਿੰਘ ਪ੍ਰਿੰਸ
# 37/1 ਬਲਾਕ ਡੀ-1
ਆਫ਼ਿਸਰ ਕਾਲੋਨੀ ਸੰਗਰੂਰ148001
9872299613