ਇੱਕ ਇੱਕ ਬੂਟਾ ਲਾਵਾਂਗੇ।
ਦੀਵਾਲੀ ਅਸੀਂ ਮਨਾਵਾਂਗੇ।
ਚਲਾਉਣਾ ਕੋਈ ਪਟਾਕਾ ਨੀਂ,
ਦੀਵਾਲੀ ਗਰੀਨ ਬਣਾਵਾਂਗੇ।
ਇੱਕ ਇੱਕ ਬੂਟਾ………..
ਗੁਰੂ ਘਰ ਮੱਥਾਂ ਟੇਕਾਂਗੇ।
ਖੁੱਲੀਆਂ ਥਾਂਵਾਂ ਵੇਖਾਂਗੇ।
ਖੁਸ਼ਹਾਲੀ ਤਾਂਈ ਵਧਾਵਾਂਗੇ।
ਇੱਕ ਇੱਕ ਬੂਟਾ………
ਲਿਖਿਆ ਵਿੱਚ ਗੁਰਬਾਣੀ ਹੈ।
ਸ਼ੁੱਧ ਹਵਾ ਤੇ ਪਾਣੀ ਹੈ।
ਨਾ ਵਿੱਚ ਜ਼ਹਿਰ ਮਿਲਾਵਾਂਗੇ।
ਇੱਕ ਇੱਕ ਬੂਟਾ………
ਅਸੀਂ ਸਕੀਮ ਬਣਾਈ ਆ।
ਇੱਕੋ ਗੱਲ ਰਲ ਪਕਾਈ ਆ।
ਵਾਤਾਵਰਨ ਬਚਾਵਾਂਗੇ।
ਇੱਕ ਇੱਕ ਬੂਟਾ……….
ਕੁਦਰਤ ਮਿਹਰਬਾਨ ਹੋਊ।
ਨਾ ਕੋਈ ਨੁਕਸਾਨ ਹੋਊ।
ਗੀਤ ਖੁਸ਼ੀ ਦੇ ਗਾਵਾਂਗੇ।
ਇੱਕ ਇੱਕ ਬੂਟਾ……
ਬਚਾਉਣਾ ਵੀ ਹੈ ਫਸਲਾਂ ਨੂੰ।
ਆਉਣ ਵਾਲੀਆਂ ਨਸਲਾਂ ਨੂੰ।
ਕਸਮਾਂ ਨੂੰ ਵੀ ਪਾਵਾਂਗੇ।
ਇੱਕ ਇੱਕ ਬੂਟਾ……….
ਨਵੀਆਂ ਪਿਰਤਾਂ ਪਾਓ ਜੀ।
ਤੁਸੀਂ ਵੀ ਬੂਟੇ ਲਾਓ ਜੀ।
‘ਪੱਤੋ’ ਹੋਕਾ ਲਾਵਾਂਗੇ।
ਇੱਕ ਇੱਕ ਬੂਟਾ ਲਾਵਾਂਗੇ।
ਦੀਵਾਲੀ ਅਸੀਂ ਮਨਾਵਾਂਗੇ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ (ਮੋਗਾ)
ਫੋਨ ਨੰਬਰ 94658-21417