ਭੁੱਲ ਭੁਲੇਖੇ ਚਿਰਾਂ ਬਾਅਦ, ਅੱਜ ਗਲ਼ੀ ਸੱਜਣ ਦੀ ਲੰਘੇ ਸੀ,
ਉਹ ਦੇ ਘਰ ਦੇ ਬੂਹੇ ਅੱਗੇ ਆ , ਉਂਝ ਝੂਠਾ ਮੂਠਾ ਖੰਘੇ ਸੀ,
ਉਹਦੀਆਂ ਯਾਦਾਂ ਵਾਲ਼ਾ ਪੰਨਾ, ਅੱਜ ਫੇਰ ਖੋਲ੍ਹ ਕੇ ਬੈਠ ਗਿਆ,
ਉਹਦੀ ਦੀਦ ਨੂੰ ਪਾਉਣ ਲਈ,ਦਿਲ ਕਮਲਾ ਵੀ ਬਹਿਕ ਗਿਆ,
ਬੰਦ ਦਰਵਾਜ਼ੇ ਝੀਥਾਂ ਥਾਣੀਂ , ਸਾਨੂੰ ਮੁੜ ਨਾ ਕਿਸੇ ਨੇ ਤੱਕਿਆ,
ਫੁੱਲ ਗੁਲਾਬ ਵੀ ਸੁੱਕ ਗਿਆ ਉਹ,ਜੋ ਵਿੱਚ ਕਿਤਾਬਾਂ ਰੱਖਿਆ,
ਸੋਚਿਆ ਸੀ ਕਦੀ ਕੋਲ਼ ਬਹਾ ਕੇ, ਕੁਝ ਦਿਲ ਦੇ ਦਰਦ ਫ਼ਰੋਲਾਂਗੇ,
ਉਹਦੇ ਨੈਣਾਂ ਵਾਲ਼ੇ ਸਮੁੰਦਰ ਚੋਂ, ਕੁਝ ਨਕਸ਼ ਗੁਆਚੇ ਟੋਹ ਲਾਂਗੇ,
ਪਰ ਕੀ ਕਰੀਏ ਵੱਸ ਯਾਦਾਂ ਨੇ ,ਤੇ ਯਾਦਾਂ ਬਣ ਕੇ ਰਹਿ ਜਾਣਾ,
ਨਹੀਂ ਪਤਾ ਸੀ ਪ੍ਰਿੰਸ ਨਿਮਾਣੇ ਨੂੰ, ਹਾਸੇ ਦਾ ਪਾਤਰ ਬਣ ਜਾਣਾ,

ਰਣਬੀਰ ਸਿੰਘ ਪ੍ਰਿੰਸ
37/1 ਆਫ਼ਿਸਰ ਕਾਲੋਨੀ
ਸੰਗਰੂਰ 148001
9872299613