ਪੇਟ ਭਰਨ ਲਈ ਕਰਦੇ ਕੈਸੇ ਧੰਦੇ ਕਈ।
ਰੋਟੀ ਤੋਂ ਮੁਹਤਾਜ ਨੇ ਏਥੇ ਬੰਦੇ ਕਈ।
ਸਾਰੇ ਲੋਕੀਂ ਦੁੱਧ ਦੇ ਧੋਤੇ ਸਾਫ਼ ਨਹੀਂ,
ਚੋਰੀ, ਡਾਕੇ ਦੇ ਕੰਮ ਕਰਦੇ ਮੰਦੇ ਕਈ।
ਵੇਖਣ ਚਾਖਣ ਨੂੰ ਉਂਜ ਚੰਗੇ ਲੱਗਦੇ ਨੇ,
ਸਾੜਾ, ਨਫ਼ਰਤ, ਸਾਜ਼ਿਸ਼ ਵਾਲੇ ਗੰਦੇ ਕਈ।
ਆਸਤੀਨ ਦੇ ਸੱਪ ਨੇ ਫਿਰਦੇ ਥਾਂ ਥਾਂ ਤੇ,
ਦੋਹੀਂ ਪਾਸੀਂ ਤਿੱਖੇ ਰੱਖਦੇ ਦੰਦੇ ਕਈ।
ਰਿਸ਼ਵਤਖੋਰ ਤੇ ਨੇਤਾ ਮੌਜਾਂ ਕਰਦੇ ਨੇ,
‘ਨਵ ਸੰਗੀਤ’ ਜਿਹੇ ਲਟਕੇ ਨੇ ਫੰਦੇ ਕਈ।
~ਪ੍ਰੋ. ਨਵ ਸੰਗੀਤ ਸਿੰਘ
navsangeetsingh6957@gmail.com
9417692015.