ਮੈਅ ਇਸ਼ਕ ਵਿਚ ਐਸੀ ਮਸਤੀ ਮਿਲੇਗੀ,
ਜਿਵੇਂ ਖੁਦ ਵੀ ਮਸਤੀ ਤਰਸਤੀ ਮਿਲੇਗੀ।
ਜਰਾ ਅਪਣੀ ਹਸਤੀ ਮਿਟਾ ਕੇ ਤਾਂ ਵੇਖੋ,
ਕਿਤੇ ਨਾ ਕਿਤੇ ਉਸ ਦੀ ਹਸਤੀ ਮਿਲੇਗੀ।
ਮੁਸੀਬਤ ’ਚ ਵੇਖੋ ਜਾਂ ਵੇਖੋ ਖੁਸ਼ੀ ਵਿਚ,
ਖੁਦਾ ਦੀ ਹੀ ਰਹਿਮਤ ਬਰਸਤੀ ਮਿਲੇਗੀ।
ਫਕੀਰੀ ’ਚ ਜੋ ਵੀ ਮਿਲੇਗੀ ਗ਼ਰੀਬੀ,
ਸ਼ਹਿਨਸ਼ਾਹੀ ਇਸ ਨੂੰ ਤਰਸਤੀ ਮਿਲੇਗੀ।
ਬਣੋਗੇ ਫਰਿਸ਼ਤਾ ਤਾਂ ਮੌਲਾ ਮਿਲੇਗਾ,
ਬਣੋਗੇ ਜੇ ਬੁਤ ਤਾਂ ਬੁਤ ਪਰਸਤੀ ਮਿਲੇਗੀ।
ਮੁਹੱਬਤ ਦੇ ਬਾਜ਼ਾਰ ਵਿਚ ਜਾ ਕੇ ਵੇਖੋ,
ਜ਼ਮਾਨੇ ’ਚ ਮਸਤੀ ਹੀ ਮਸਤੀ ਮਿਲੇਗੀ।
ਅਗਰ ਅਪਣੀ ਮਸਤੀ ਭੁਲਾ ਦੇਵੇ ਬਾਲਮ,
ਤਾਂ ਹਰ ਚੀਜ਼ ਵਿਚ ਅਪਣੀ ਹਸਤੀ ਮਿਲੇਗੀ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409