ਦਿਲ ਨੂੰ ਚਾਹਤ ਹੈ ਜਿਦ੍ਹੇ ਦੀਦਾਰ ਦੀ,
ਉਸ ਦੇ ਵਿੱਚੋਂ ਆਵੇ ਬੋਅ ਹੰਕਾਰ ਦੀ।
ਸਾਲ ਪਿੱਛੋਂ ਵੀ ਮਿਲੀ ਉੱਘ ਸੁੱਘ ਨਹੀਂ,
ਘਰ ਤੋਂ ਕੰਮ ਭਾਲਣ ਗਈ ਮੁਟਿਆਰ ਦੀ।
ਬੰਦੇ ਨੂੰ ਨਾ ਜਿਉਣ ਦੇਵੇ ਚੈਨ ਨਾਲ,
ਗੱਲ ਕੀ ਕਰਦੇ ਹੋ ਇਸ ਸੰਸਾਰ ਦੀ।
ਚਾਹੇ ਨਿਰਧਨ ਹੋਵੇ ਜਾਂ ਹੋਵੇ ਧਨੀ,
ਲੋੜ ਸਭ ਨੂੰ ਹੁੰਦੀ ਹੈ ਸਤਿਕਾਰ ਦੀ।
ਜਿੱਤ ਉਸ ਨੂੰ ਯਾਰੋ ਕੀ ਮਿਲਣੀ ਭਲਾ,
ਗੱਲ ਪਹਿਲਾਂ ਹੀ ਕਰੇ ਜੋ ਹਾਰ ਦੀ।
ਕੰਮ ਹੋ ਜਾਂਦੇ ਕਈ ਥਾਂ ਪਿਆਰ ਨਾਲ,
ਲੋੜ ਹਰ ਥਾਂ ਪੈਂਦੀ ਨਾ ਤਲਵਾਰ ਦੀ।
ਪੱਗ ਸਿਰ ਤੇ ਬੰਨ੍ਹੇ ਜਦ ਉਹ ਠੋਕ ਕੇ,
ਟੌਹਰ ਵੇਖੀ ਜਾਵੇ ਨਾ ਸਰਦਾਰ ਦੀ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ -9915803554
