ਮਾਨਵਤਾ ਵਿੱਚ ਐਸੀ ਉਰਜਾ ਭਰਦਾ ਹੈ ਅਧਿਆਪਕ |
ਸੂਰਜ ਚੰਨ ਸਿਤਾਰੇ ਪੈਦਾ ਕਰਦਾ ਹੈ ਅਧਿਆਪਕ |
ਉਮੀਦਾਂ ਨੂੰ ਇੱਕ ਬੁਲੰਦੀ ਤਕ ਪਹੁੰਚਾਉਂਦਾ ਹੈ,
ਖੁਦ ਉਹ ਭਾਵੇਂ ਅੱਗ ਦਾ ਸਾਗਰ ਤਰਦਾ ਹੈ ਅਧਿਆਪਕ |
ਖ਼ੁਸ਼ਹਾਲੀ ਹਰਿਆਲੀ ਇੱਕ ਸੰਦੇਸ਼ਾਂ ਦਿੰਦੀ ਹੈ,
ਬੱਦਲਾਂ ਵਾਗੂੰ ਧਰਤੀ ਉਪਰ ਵਰ੍ਹਦਾ ਹੈ ਅਧਿਆਪਕ |
ਅਨੁਯਾਈ ਦੇ ਹਿੱਤਾਂ ਦੀ ਰਖਵਾਲੀ ਏਦਾਂ ਕਰਦਾ,
ਜੀ ਕੇ ਮਰਦਾ, ਮਰਕੇ ਜੀ ਕੇ ਮਰਦਾ ਹੈ ਅਧਿਆਪਕ |
ਬੋਹੜ ਦੇ ਰੁੱਖ ਦੇ ਵਾਗੂੰ ਅਪਣੀਂ ਰਖਦਾ ਹੈ ਮਰਿਆਦਾ,
ਧੁੱਪਾਂ ਛਾਵਾਂ ਦਾ ਪਰਿਵਰਤਨ ਜਰਦਾ ਹੈ ਅਧਿਆਪਕ |
ਦਰਿਆਵਾਂ ਦੀ ਹੋਂਦ ਸਥਾਪਿਤ ਹੁੰਦੀ ਇਸ ਦੇ ਵਿਚੋਂ,
ਬਰਫ਼ਾਂ ਦੇ ਵਿਚ ਪਰਬਤ ਵਾਂਗੂੰ ਠਰਦਾ ਹੈ ਅਧਿਆਪਕ |
ਅਪਣੀਂ ਸਿਰਜਨਤਾ ਦੀ ਖ਼ੁਸ਼ਬੂ ਚਾਰ ਚੁਫ਼ੇਰੇ ਵੰਡੇ,
ਨਾ ਕਿਸੇ ਤੋਂ ਜਿਤਦਾ ਹੀ ਹੈ, ਨਾ ਹਰਦਾ ਹੈ ਅਧਿਆਪਕ |
ਬਾਲਮ ਇਕ ਅਨੁਸ਼ਾਸਨ ਉਨਤੀ ਸੰਕਲਪ ਦਯਾ ਤੇ ਸੰਜਮ,
ਵਕਤ ਦੇ ਪੈਰਾਂ ਹੇਠ ਹਥੇਲੀ ਧਰਦਾ ਹੈ ਅਧਿਆਪਕ |
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409