ਜੈ ਭੀਮ ਜੈ ਭਾਰਤ ਦੇ ਨਾਅਰਿਆਂ ਨਾਲ
ਗੂੰਜਿਆ ਹੈ ਵਿਸ਼ਵ ਸਾਰਾ।।
ਭਾਰਤ ਰਤਨ ਡਾ ਭੀਮ ਰਾਓ ਅੰਬੇਡਕਰ
ਦਾ ਹੈ ਅੱਜ ਜਨਮ ਦਿਹਾੜਾ।।
ਅੱਜ ਇਸ ਜਨਮ ਦਿਹਾੜੇ ਮੌਕੇ ਆਜੋ ਆਪਾਂ
ਪੜੀਏ ਭਾਰਤੀ ਸੰਵਿਧਾਨ ਸਾਰਾ।।
ਇਸ ਭਾਰਤੀ ਸੰਵਿਧਾਨ ਦਾ ਰਚਨਹਾਰ ਹੈ
ਆਪਣਾ ਬਾਬਾ ਸਾਹਿਬ ਪਿਆਰਾ।।
ਭਾਰਤੀ ਸੰਵਿਧਾਨ ਦੇ ਅੰਦਰ ਹੀ ਲਿਖ ਗਏ
ਰਾਜ-ਭਾਗ ਪਾਉਣ ਦਾ ਭੇਦ ਸਾਰਾ।।
ਤਾਂ ਜੋ ਬਹੁਜਨ ਸਮਾਜ ਨੂੰ ਮਿਲ ਸਕੇ ਗੁਲਾਮੀ
ਦੀਆਂ ਜੰਜੀਰਾਂ ਤੋਂ ਛੁਟਕਾਰਾ।।
ਸੂਦ ਵਿਰਕ ਨੇ ਪੂਰੇ ਜੋਸ਼ ਨਾਲ ਜੈ ਭੀਮ ਜੈ ਭਾਰਤ
ਜੈ ਸੰਵਿਧਾਨ ਦਾ ਲਾਇਆ ਨਾਅਰਾ।।
ਇੰਜ ਮਨਾਇਆ ਸੂਦ ਵਿਰਕ ਨੇ ਗਿਆਨ ਦੇ ਸੂਰਜ
ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ।।

ਲੇਖਕ -ਮਹਿੰਦਰ ਸੂਦ ਵਿਰਕ
ਜਲੰਧਰ
98766-66381