ਗਿਲੇ ਸਿਕਵੇ ਮੁਹੱਬਤਾਂ ਚ ,
ਓਏ ਬਹੁਤਾ ਚਿਰ ਨਹੀ ਰੱਖੀ ਦੇ ,
ਇਹ ਵਣਜ ਮੁਹੱਬਤ ਦੇ ,
ਨਾ ਕਰੋੜੀ ਤੇ ਨਾ ਲੱਖੀ ਦੇ ।
ਗਿਲੇ ਸਿਕਵੇ ………..
ਰੁੱਤਾਂ ਦਾ ਆਪਣਾ ਮੁੱਲ ਹੁੰਦਾ,
ਸੱਚ ਕਰਕੇ ਤਾਂ ਜਾਣੋ ਜੀ ,
ਬੰਦ ਅੱਖਾਂ ਦੇ ਸੁਪਨੇ ਨੂੰ ,
ਅੱਖਾਂ ਖੋਲ ਪਹਿਚਾਣੋ ਜੀ ,
ਇਹ ਸੁਪਨਿਆਂ ਦੇ ਪੰਡ ,
ਕਿਤੇ ਜਾਂਦੇ ਨਾ ਰੱਖੀ ਦੇ ।
ਗਿਲੇ ਸਿਕਵੇ ………….
ਰਾਤ ਲੰਘਦੀ ਤਾਰਿਆ ਸੰਗ,
ਦਿਨ ਦੱਸ ਕਿਵੇ ਲੰਘਾਵਾਂ ਵੇ ,
ਮੇਰੇ ਪਿੰਡ ਨੂੰ ਤੂੰ ਆ ਸੱਜਣਾ ,
ਉਡੀਕਣ ਗੋਰੀਆ ਬਾਹਵਾਂ ਵੇ ,
ਇਹ ਬਿਹਰੋ ਦੇ ਪਲ ,
ਮੈਥੋ ਨਾ ਜਾਂਦੇ ਅੜਿਆ ਤੱਕੀ ਦੇ ।
ਗਿਲੇ ਸਿਕਵੇ………….
ਏਦਾਂ ਉਮਰਾਂ ਨਾ ਲੰਘ ਜਾਵਣ,
ਤੂੰ ਬਹਿ ਕੇ ਕਦੀ ਤਾਂ ਸੋਚੀ ਵੇ ,
ਕੁਝ ਕਮੀਆਂ ਮੇਰੇ ਵਿੱਚ,
ਖੁਦ ਨੂੰ ਤੂੰ ਵੀ ਲੋਚੀ ਵੇ ,
“ਦਰਦੀ” ਕਿਤੇ ਕਹਿਰ ਹੈ ਚੁੱਪ ਦਾ,
ਨਾ ਯਾਦਾਂ ਵਿਚ ਹੈ ਮੱਚੀ ਦੇ ।
ਗਿਲੇ ਸਿਕਵੇ……
ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ:- 98551 55392
