1158 ਭਰਤੀ ਸਿਰੇ ਚੜਾ ਕੇ ਹਟਾਂਗੇ
ਅਸੀਂ ਕਾਲਜਾਂ ਦੇ ਵਿੱਚ ਜਾਂ ਕੇ ਹਟਾਂਗੇ
ਚਾਹੇ ਇਸ ਦੀ ਖਾਤਿਰ ਹੁਣ ਮਰਨਾ ਪੈ ਜਾਵੇ
1158 ਨਹੀਂ ਛੱਡਣੀ
ਚਾਹੇ ਸਮੇਂ ਦੀਆਂ ਸਰਕਾਰਾਂ ਦੇ ਨਾਲ ਲੜਨਾ ਪੈ ਜਾਵੇ
1158 ਨਹੀਂ ਛੱਡਣੀ
ਪਹਿਲਾਂ ਵੀ ਖਾ ਲਏ ਸਾਡੇ ਦੋ ਜੁਝਾਰੂ
ਹੁਣ ਤੂੰ ਦੱਸਦੇ ਕਿੰਨਿਆਂ ਨੂੰ ਮਾਰੂ
ਨੀਤੀ ਤੇਰੀ ਮਾੜੀ ਅੱਗੇ ਚਾਹੇ ਹੁਣ ਅੜਨਾਂ ਪੈ ਜਾਵੇ
1158 ਨਹੀਂ ਛੱਡਣੀ
ਚਾਹੇ ਸਮੇਂ ਦੀਆਂ ਸਰਕਾਰਾਂ ਦੇ ਨਾਲ ਲੜਨਾ ਪੈ ਜਾਵੇ 1158 ਨਹੀਂ ਛੱਡਣੀ
ਜੇਲ੍ਹਾਂ ਦੇ ਵਿੱਚ ਤੂੰ ਡੱਕ ਵੇਖਲਾ
ਕਾਲੇ ਪਾਣੀਆਂ ਵੱਲ ਵੀ ਧੱਕ ਵੇਖਲਾ
ਕਾਲ ਕੋਠੜੀਆਂ ਵਿੱਚ ਵੀ ਚਾਹੇ ਹੁਣ ਸੜਨਾ ਪੈ ਜਾਵੇ
1158 ਨਹੀਂ ਛੱਡਣੀ
ਚਾਹੇ ਜ਼ੁਲਮ ਦੀਆਂ ਸਰਕਾਰਾਂ ਦੇ ਨਾਲ ਲੜਨਾ ਪੈ ਜਾਵੇ 1158 ਨਹੀਂ ਛੱਡਣੀ
ਨਹੀਂ ਚੱਲਣ ਦੇਣੀਆਂ ਕੋਝੀਆਂ ਚਾਲਾਂ
ਰੋਸ ਮੁਜ਼ਾਹਰੇ ਧਰਨੇ ਤੇ ਹੜਤਾਲਾਂ
ਆਪਣਾ ਕੇ ਹਰ ਹੱਥਕੰਡਾ ਚਾਹੇ ਅੱਗੇ ਖੜਨਾ ਪੈ ਜਾਵੇ 1158 ਨਹੀਂ ਛੱਡਣੀ
ਚਾਹੇ ਮੌਜੂਦਾ ਸਰਕਾਰਾਂ ਦੇ ਨਾਲ ਲੜਨਾ ਪੈ ਜਾਵੇ
1158 ਨਹੀਂ ਛੱਡਣੀ
ਮਰਨ ਵਰਤ ਲਈ ਤਿਆਰ ਨੇ ਯੋਧੇ
ਹਰ ਦੁੱਖ ਲੈਂਦੇ ਸਹਾਰ ਨੇ ਯੋਧੇ
ਹਰਜਾਨਾ ਕੋਈ ਵੀ ਲਾਡੀ ਚਾਹੇ ਹੁਣ ਭਰਨਾ ਪੈ ਜਾਵੇ
1158 ਨਹੀਂ ਛੱਡਣੀ
ਚਾਹੇ ਵਖ਼ਤ ਦੀਆਂ ਸਰਕਾਰਾਂ ਦੇ ਨਾਲ ਲੜਨਾ ਪੈ ਜਾਵੇ 1158 ਨਹੀਂ ਛੱਡਣੀ

ਪ੍ਰੋਫ਼ੈਸਰ ਗੁਰਭਜਨ ਸਿੰਘ (ਲਾਡੀ)
ਵਿਸ਼ਾ -ਪੰਜਾਬੀ (1158)
98784-13261
