ਡਾਇਰੈਕਟਰ ਧਵਨ ਕੁਮਾਰ ਡਿਜਾਇਨ ਸੋਚ ਅਤੇ ਨਵੀਨਤਾ ਪ੍ਰੋਗਰਾਮ ਦਾ ਬਣੇ ਹਿਸਾ
ਗੁਰੂਕੁਲ ਸਕੂਲ ਦੇ ਡਾਇਰੈਕਟਰ ਧਵਨ ਕੁਮਾਰ ਉੱਘੀ ਸ਼ਖਸੀਅਤ ਹਰੀਸ਼ ਸੰਦੂਜਾ ਵਲੋਂ ਸਨਮਾਨਿਤ
ਕੋਟਕਪੂਰਾ, 14 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ “ਡਿਜਾਇਨ ਸੋਚ ਅਤੇ ਨਵੀਨਤਾ’’ ’ਤੇ ਕੇਂਦਿ੍ਰਤ ਆਹਮੋ-ਸਾਹਮਣੇ ਸਿਖਲਾਈ ਪ੍ਰੋਗਰਾਮਾਂ ਦੀ ਇੱਕ ਲੜੀ ਸੁਰੂ ਕੀਤੀ ਹੈ। ਇਹ ਵਰਕਸ਼ਾਪਾਂ ਸਕੂਲਾਂ ਵਿੱਚ ਨਵੀਨਤਾਕਾਰੀ ਅਧਿਆਪਨ ਵਿਧੀਆਂ ਨੂੰ ਵਧਾਉਣ ਲਈ ਸੀ.ਬੀ.ਐੱਸ.ਈ. ਦੀ ਪਹਿਲਕਦਮੀ ਦਾ ਹਿੱਸਾ ਹਨ। ਸਿਖਲਾਈ ਸੈਸ਼ਨਾਂ ਦਾ ਉਦੇਸ਼ ਸਿੱਖਿਅਕਾਂ-ਖਾਸ ਤੌਰ ’ਤੇ ਡਾਇਰੈਕਟਰਾਂ, ਪਿ੍ਰੰਸੀਪਲਾਂ, ਵਾਈਸ-ਪਿ੍ਰੰਸੀਪਲਾਂ ਅਤੇ ਅਧਿਆਪਕਾਂ ਨੂੰ ਜੋ ਪਹਿਲਾਂ ਹੀ ਨਵੀਨਤਾ ਦੀਆਂ ਪਹਿਲਕਦਮੀਆਂ ਵਿੱਚ ਸ਼ਾਮਲ ਹਨ ਜਾਂ ਇਹਨਾਂ ਵਿਸ਼ਿਆਂ ਨੂੰ ਪੜਾ ਰਹੇ ਹਨ-ਵਿਦਿਆਰਥੀਆਂ ਵਿੱਚ ਡਿਜਾਈਨ ਸੋਚ ਨੂੰ ਉਤਸਾਹਿਤ ਕਰਨ ਲਈ ਸਾਧਨਾਂ ਨਾਲ ਲੈਸ ਕਰਨਾ ਹੈ। ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਆਯੋਜਿਤ ਕੀਤੇ ਗਏ ਇਹ ਸੈਸਨ ਅਸਲ-ਸੰਸਾਰ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਹੱਥੀਂ ਸਿੱਖਣ ’ਤੇ ਕੇਂਦ੍ਰਤ ਕਰਦੇ ਹਨ। ਖਾਸ ਤੌਰ ’ਤੇ ਇਹ ਪ੍ਰੋਗਰਾਮ ਸਿੱਖਿਆ ਮੰਤਰਾਲੇ ਦੇ ਇਨੋਵੇਸਨ ਸੈੱਲ ਅਤੇ ਆਈ.ਆਈ.ਟੀ.-ਬੰਬੇ ਦੇ ਹੋਰ ਮਾਹਰ ਸਿੱਖਿਅਕਾਂ ਦੇ ਨਾਲ ਸਾਂਝੇਦਾਰੀ ਕਰਦਾ ਹੈ। ਹਾਲ ਹੀ ਵਿੱਚ ਲੁਧਿਆਣਾ ਦੇ ਬੀਸੀਐਮ ਆਰਿਆ ਮਾਡਲ ਸਕੂਲ ਵਿੱਚ ਟਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਰਵੀ ਪੂਵੇਹ ਆਈਡੀਸੀ, ਆਈ ਆਈ ਟੀ ਮੁੰਬਈ ਦੁਆਰਾ ਆਨਲਾਈਨ ਟ੍ਰੇਨਿੰਗ ਦੇ ਕੇ ਸੀਬੀਐਸਈ ਸਕੂਲਾਂ ਦੇ ਪਹੁੰਚੇ ਹੋਏ ਅਧਿਆਪਕ ਅਤੇ ਪਿ੍ਰੰਸੀਪਲਾਂ ਨੂੰ ਟ੍ਰੇਨਡ ਕੀਤਾ ਇਸ ਦੇ ਨਾਲ ਹੀ ਸਨਸਿਟੀ ਵਰਲਡ ਸਕੂਲ ਗੁੜਗਾਉਂ ਦੇ ਪਿ੍ਰੰਸੀਪਲ ਮੈਡਮ ਕਵਿਤਾ ਲਾਲ ਨੇ ਨਵੀਨਤਮ ਸੋਚ ਕੇਂਦਿ੍ਰਤ ਪਾਠਕ੍ਰਮ ਉੱਤੇ ਵਿਚਾਰ ਚਰਚਾ ਕੀਤੀ ਇਹ ਦੱਸਦੇ ਹੋਏ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਕਿ ਐਸਬੀਆਰਐਸ ਗੁਰੂਕੁਲ ਸਕੂਲ ਦੇ ਡਾਇਰੈਕਟਰ/ਪਿ੍ਰੰਸੀਪਲ ਧਵਨ ਕੁਮਾਰ ਨੂੰ ਇਹ ਟਰੇਨਿੰਗ ਦਾ ਹਿੱਸਾ ਬਣ ਕੇ ਉੱਘੇ ਮਾਹਰਾਂ ਨਾਲ ਮਿਲਣ ਦਾ ਅਵਸਰ ਪ੍ਰਾਪਤ ਹੋਇਆ। ਇਸ ਮੌਕੇ ਪਿ੍ਰੰਸੀਪਲ ਧਵਨ ਕੁਮਾਰ ਦੀ ਸਕੂਲਜ਼ ਐਂਡ ਆਈ.ਟੀ. ਜੈਪੁਰੀਆ ਗਰੁੱਪ ਆਫ਼ ਸਕੂਲਜ਼ ਦੇ ਡਾਇਰੈਕਟਰ ਹਰੀਸ ਸੰਦੂਜਾ ਨਾਲ ਮੁਲਾਕਾਤ ਹੋਈ ਇਸ ਉੱਘੀ ਸਖਸੀਅਤ ਨਾਲ ਮੁਲਾਕਾਤ ਕਰਦਿਆਂ ਉਹਨਾਂ ਨੇ ਬਹੁਤ ਸਾਰੀਆਂ ਨਵੀਨਤਮ ਅਤੇ ਵਿਲੱਖਣ ਤਜਰਬਿਆਂ ’ਤੇ ਵਿਚਾਰ ਚਰਚਾ ਕਰਦੇ ਹੋਏ ਪ੍ਰੇਰਨਾ ਹਾਸਿਲ ਕੀਤੀ। ਸ਼੍ਰੀ ਸੰਦੂਜਾ ਨੇ ਗੱਲਬਾਤ ਦੱਸਿਆ ਕਿ ਸੀਬੀਐਸਈ ਦਾ ਮੁੱਖ ਮੰਤਵ ਛੇਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਅੰਦਰ ਨਵੀਨਤਮ ਸੋਚ ਅਤੇ ਨਵੇਂ ਵਿਚਾਰ ਪੈਦਾ ਕਰਨਾ ਹੈ, ਜਿਸ ਦੇ ਚਲਦਿਆਂ ਵਿਦਿਆਰਥੀਆਂ ਦੇ ਸੋਚ ਪੱਧਰ, ਮਾਨਸਿਕ ਪੱਧਰ ਨੂੰ ਉੱਚਾ ਚੁੱਕਦੇ ਹੋਏ ਨਵੀਆਂ ਕਾਢਾਂ ਦੇ ਲਈ ਤਿਆਰ ਕਰਨਾ ਹੈ। ਇਸ ਮੌਕੇ ਡਾਇਰੈਕਟਰ ਧਵਨ ਕੁਮਾਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਪਣੇ ਤਜਰਬੇ ਦੌਰਾਨ ਆਉਂਦੀਆਂ ਚੁਣੌਤੀਆਂ ਪ੍ਰਤੀ ਹਮੇਸ਼ਾਂ ਸਾਕਾਰਾਤਮਕ ਸੋਚ ਰੱਖਣ ਲਈ ਜਿੱਥੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਇਸ ਵਿਲੱਖਣ ਟਰੇਨਿੰਗ ’ਚ ਸ਼ਾਮਿਲ ਹੋਣ ’ਤੇ ਡਾਇਰੈਕਟਰ ਹਰੀਸ ਸੰਦੂਜਾ ਨੇ ਸਕੂਲ ਮੁਖੀ ਡਾਇਰੈਕਟਰ/ਪਿ੍ਰੰਸੀਪਲ ਧਵਨ ਕੁਮਾਰ ਨੂੰ ਸਨਮਾਨਿਤ ਕੀਤਾ।

