ਮਨ ਜੋ ਮਨਮੁਖ ਹੋ ਕੇ ਖੋਟੀ ਮੱਤ ਅਤੇ ਨਿੰਦਿਆ ਚੁਗ਼ਲੀ ਦੇ ਵਿਚ ਲੱਗੇ ਹੋਏ ਹਨ। ਪਰਮੇਸ਼ੁਰ ਨੂੰ ਭੁਲਾ ਕੇ ਦੁਨਿਆਵੀ ਪਦਾਰਥਾਂ ਅਥਵਾ ਧਨ ਦੌਲਤ ਵਿਚ ਫਸ ਕੇ ਉਸ ਪਰਮੇਸ਼ੁਰ ਦੇ ਮਾਰਗ ਨੂੰ ਭੁੱਲ ਬੈਠੇ ਹਨ।
ਗੁਰੂ ਜੀ ਆਖਦੇ ਹਨ।
ਰੇ ਮਨ! ਇਹ ਖੋਟੀ ਮੱਤ।ਕੁਮਤਿ ਤੂੰ ਕਿਸ ਤੋਂ ਲੀਨੀ ਲਈ ਹੈ।
ਪਰਾਈ ਇਸਤਰੀ ਪਰਾਈ ਨਿੰਦਿਆਂ ਦੇ ਰਸ ਵਿੱਚ ਤਦਾਕਾਰ ਹੋ ਰਿਹਾ ਹੈ। ਤੇ ਰਾਮ ਦੀ ਭਗਤੀ ਨਹੀਂ ਕੀਤੀ।
ਮੁਕਤੀ ਦਾ ਰਸਤਾ ਤੂੰ ਜਾਣਿਆ ਹੀ ਨਹੀਂ। ਤੇ ਧੰਨ ਜੋੜਨ ਨੂੰ ਭੱਜਾ ਫਿਰਦਾ ਹੈ।
ਅੰਤ ਸਮੇਂ ਕਿਸੇ ਸੰਬਧੀ ਨੇ ਤੇਰਾ ਸਾਥ ਨਹੀਂ ਦਿੱਤਾ। ਇਨ੍ਹਾਂ ਵਿਚ ਆਪਣੇ ਆਪ ਨੂੰ ਬੰਨਿਆ ਹੋਇਆ ਹੈ।
ਨਾ ਤੂੰ ਹਰੀ ਦਾ ਨਾਮ ਜਪਿਆ
ਨਾ ਹੀ ਤੂੰ ਗੁਰੂ ਨੂੰ ਜਾਣਿਆ ਤੇ ਸੇਵਾ ਕੀਤੀ। ਨਾ ਹੀ ਤੇਰੇ ਹਿਰਦੇ ਵਿਚ ਕੁਝ ਗਿਆਨ ਉਤਪੰਨ ਹੋਇਆ ਹੈ।
ਉਹ ਪ੍ਰਭੂ ਤਾਂ ਤੇਰੇ ਹਿਰਦੇ ਵਿਚ ਵੱਸ ਰਿਹਾ ਹੈ।
ਪਰ ਤੂੰ ਉਸ ਨੂੰ ਉਜਾੜਾਂ ਵਿਚ ਲੱਭਦਾ ਫਿਰਦਾ ਹੈ।
ਤੂੰ ਤਾਂ ਬਹੁਤੇ ਜਨਮਾਂ ਵਿੱਚ ਭਰਮਾਇਆ ਹਾਰ ਵੀ ਗਿਆ ਹੈ। ਪਰ ਤੈਨੂੰ ਅਜੇ ਤੱਕ ਤੂੰ
ਅਸਥਿਰੁ,,ਅਚੱਲ ਬੁੱਧੀ ਆਤਮਕ ਬੁੱਧੀ ਨਹੀ ਪਾਈ ਹੈ।
ਤੂੰ ਤਾਂ ਅਮੋਲਕ ਦੇਹ ਪਾਈ ਹੈ
ਹਰੀ ਦੇ ਭਜਨ ਕਰ
ਇੱਥੇ ਗੁਰੂ ਤੇਗ ਬਹਾਦਰ ਜੀ ਆਖਦੇ ਹਨ।
ਤੇਰੇ ਭਲੇ ਵਾਸਤੇ ਹੀ ਅਸੀਂ ਇਹ ਗੱਲ ਦਸੀ ਹੈ।ਪ੍ਰਭੂ ਦਾ ਨਾਮ ਆਪਣਾ ਜੀਵਨ ਸਫਲ ਕਰ।
ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ।

ਸੁਰਜੀਤ ਸਾਰੰਗ 8130660205
ਨਵੀ ਦਿੱਲੀ 18