ਫ਼ਰੀਦਕੋਟ 20 ਅਪ੍ਰੈਲ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)
ਅੱਜ ਗੁਰੁ ਰਵਿਦਾਸ ਸੁਸਾਇਟੀ (ਰਜਿ) ਫ਼ਰੀਦਕੋਟ ਨੇ ਬਲਵੀਰ ਬਸਤੀ ਗੁਰੂ ਰਵੀਦਾਸ ਧਰਮਸ਼ਾਲਾ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਜੈਯੰਤੀ ਵਿਲੱਖਣ ਤੇ ਖੂਬਸੂਰਤ ਸਮਾਗਮ ਦੇ ਰੂਪ ਵਿਚ ਮਨਾਈ ਗਈ।
ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋ ਸ੍ਰੀ ਨੰਦ ਕਿਸ਼ੋਰ ਤਹਿਸੀਲਦਾਰ ਜੀ, ਓਨਾਂ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਤੇ ਓਨਾਂ ਦੀਆਂ ਸਿੱਖਿਆਵਾਂ ਬਾਰੇ ਤੇ ਸੰਘਰਸ਼ਮਈ ਗਾਥਾ ਪੇਸ ਕੀਤੀ ।
ਓਨਾਂ ਤੋ ਇਲਾਵਾਂ ਅਮਰਜੀਤ ਸਿੰਘ ਧਨੋਲਾ ਆਰ ਪੀ ਆਈ ਨੈਸ਼ਨਲ ਪ੍ਰਧਾਨ ,ਅਜੀਤ ਸਿੰਘ ਚਹਿਲ ਆਰ ਪੀ ਆਈ, ਵਾਈਸ ਪ੍ਰਧਾਨ ,ਸ਼੍ਰੀ ਗੁਰਮੀਤ ਸਿੰਘ ਪ੍ਰਿੰਸੀਪਲ ,ਸ੍ਰੀਮਤੀ ਸ਼ਾਂਤੀ ਦੇਵੀ ਸੁਪਰਡੈਂਟ ਗ੍ਰੇਡ 1, ਸ਼੍ਰੀਮਤੀ ਹੀਰਾਵਤੀ ਤਹਿਸੀਲਦਾਰ,ਸ੍ਰੀ ਕ੍ਰਿਸ਼ਨ ਆਰੇ, ਸ੍ਰੀ ਬਲਵੀਰ ਸਿੰਘ ਸੁਪਰਡੈਂਟ ਗਰੇਟ 1, ਸੁਖਬੀਰ ਸਿੰਘ ਬੱਬਲ ਪ੍ਰਧਾਨ ਆਰਪੀਆਈ, ਸ੍ਰੀ ਜਸਵੰਤ ਸਿੰਘ ਐਕਸੀਅਨ ,ਅਮਨਦੀਪ ਸਿੰਘ, ਸ੍ਰੀ ਭੁਪਿੰਦਰ ਕੁਮਾਰ ਐਸਡੀਓ, ਸ੍ਰੀ ਜਗਦੀਸ਼ ਕੁਮਾਰ ਭਾਰਤੀ ਬੈਂਕ ਮੈਨੇਜਰ, ਸ੍ਰੀ ਹਰਬੰਸ ਲਾਲ, ਸ੍ਰੀ ਨੰਦ ਕਿਸ਼ੋਰ, ਸ੍ਰੀ ਮਦਨ ਲਾਲ , ਸ੍ਰੀ ਸੋਨੂ, ਵਿਜੇ ਕੁਮਾਰ, ਸ੍ਰੀ ਜਤਿੰਦਰ ਕੁਮਾਰ ਜੇਤੂ ਲੈਕਚਰਾਰ , ਡਾਂ ਸੋਹਨ ਲਾਲ ਨਿਗਾਹ, ਸ੍ਰੀ ਸੰਜੀਵ ਕੁਮਾਰ ਦੁੱਗਲ ਆਦਿ ਨੇ ਆਪਣੀ ਆਪਣੀ ਹਾਜਰੀ ਲਗਵਾਈ। ਇਸ ਸਮੇ ਆਪਣੀ ਆਪਣੀ ਕਲਾਸਾਂ ਚੋ ਫਸਟ , ਸੈਕਿੰਡ ਤੇ ਥਰਡ ਆਏ ਸਕੂਲੀ ਬੱਚਿਆ ਦਾ ਮੈਡਲ ਤੇ ਖੂਬਸੂਰਤ ਤੋਹਫੇ ਦੇ ਕੇ ਸਨਮਾਨ ਕੀਤਾ। ਇਸ ਸਮੇ ਡਾਂ ਭੀਮ ਰਾਓ ਅੰਬੇਡਕਰ ਜੀ ਦੀ ਇੱਕ ਬੱਚਿਆ ਲਈ ਕਿਤਾਬ ਲੋਕ ਅਰਪਣ ਕੀਤੀ ਗਈ। ਇਸ ਸਮੇ ਸਮਾਗਮ ਤੇ ਪਹੁੰਚੇ ਲੋਕਾਂ ਲਈ ਚਾਹ ਪਕੌੜੇ ਦਾ ਅਤੁੱਟ ਲੰਗਰ ਲਗਾਇਆ ਗਿਆ।
ਇਸ ਸਮਾਗਮ ਦੇ ਮੰਚ ਸੰਚਾਲਕ ਦੀ ਭੂਮਿਕਾ ਪ੍ਰਿੰਸੀਪਲ ਜਗਮੋਹਨ ਸਿੰਘ ਜੀ ਬੇਹਤਰੀਣ ਢੰਗ ਨਾਲ ਨਿਭਾਈ।
ਸ੍ਰੀ ਮਨਜੀਤ ਕੁਮਾਰ ਖਿੱਚੀ ਪ੍ਰਧਾਨ “ਸ੍ਰੀ ਗੁਰੂ ਰਵਿਦਾਸ ਸੁਸਾਇਟੀ ਫ਼ਰੀਦਕੋਟ” ਜੀ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਜੈਯੰਤੀ ਦੀ ਸਭ ਨੂੰ ਮੁਬਾਰਕਬਾਦ ਦਿੱਤੀ ਤੇ ਸਮਾਗਮ ਵਿਚ ਆਏ ਲੋਕਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।

