ਉਹ ਬੇੜਾ ਕਿਨਾਰੇ ਲਗਾਉਂਦੇ ਹਨ। ਬਹੁਤ ਘੱਟ ਸੱਜਣ ਹਨ ਜਿਹੜੇ ਆਪਣੇ ਆਉਣ ਵਾਲੇ ਜੀਵਨ ਨੂੰ ਦੇਖਕੇ ਆਪਣੀ ਜ਼ਿੰਦਗੀ ਦੇ ਬੇੜੇ ਨੂੰ ਕਿਨਾਰੇ ਲਗਾਉਣ ਦਾ ਯਤਨ ਕਰਦੇ ਹਨ। ਇਸ ਭਵ ਸਾਗਰ ਨੂੰ ਤਰਨ ਦਾ ਉੱਦਮ ਕਰ ਲੈ।
ਤੇਰੀ ਜ਼ਿੰਦਗੀ ਵਿਅਰਥ ਚਲੀ ਗਈ ਜੇ ਬੇੜਾ ਨਹੀਂ ਬੰਨਿਆਂ। ਜੇ ਤੇਰੇ ਅੰਦਰ ਕਿਤੇ ਵੀ ਇਹ ਫੁਰਨਾ ਹੈ ਤਰਨ ਲਈ ਤੇ ਆ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਤੂੰ ਭਵ ਸਾਗਰ ਨੂੰ ਪਾਰ ਹੋ ਜਾਏਗਾ
ਇਥੇ ਬਾਬਾ ਫਰੀਦ ਜੀ ਆਖ ਰਹੇ ਹਨ ।ਜੇ ਤੂੰ ਲੱਗਣਾ ਹੈ ਤਾਂ
ਅੱਲਾਹ ਦੇ ਚਰਣਾਂ ਨਾਲ ਲੱਗ ਜਾ। ਤੇਰੇ ਇਸ ਤਨ ਨੇ ਮਿੱਟੀ ਬਣ ਜਾਣਾ ਹੈ।
ਜਿਸ ਕਬਰ ਨੂੰ ਕਿਸੇ ਨੇ ਮਾਣ ਨਹੀਂ ਦਿੱਤਾ ਉਜ ਨਿਮਾਣੀ ਕਬਰ ਵਿਚ ਜਾ ਕੇ ਤੇਰਾ ਵਸੇਬਾ ਹੋਣਾ ਹੈ। ਇਸ ਕਰਕੇ ਅੱਲਾਹ ਦੇ ਚਰਣਾਂ ਵਿਚ। ਲੱਗ। ਰੱਬ ਦਾ ਪਾਉਣਾ ਬੜਾ ਮੁਸ਼ਕਲ ਹੈ।
ਅਜ ਹੀ ਤੈਨੂੰ ਰੱਬ ਮਿਲ ਸਕਦਾ ਹੈ। ਬਸ ਤੂੰ ਇਕ ਕੰਮ ਕਰ। ਤੂੰ ਰੋਕ ਲੈ ਜਿਹੜੀਆਂ ਤੇਰੇ
ਅੰਦਰ ਇੰਦਰੀਆਂ ਕੂੰਜਾਂ ਬਣ ਕੇ ਕੁਰਲ ਕੁਰਲ ਕਰ ਰੱਬ ਤੈਨੂੰ ਅਜ ਹੀ ਮਿਲ ਸਕਦਾ ਹੈ। ਇਹ ਸਮਝ ਪੈ ਜਾਵੇ ਕਿ ਇਕ ਦਿਨ ਮਰ ਜਾਣਾ ਹੈ।
ਪਰਤ ਕੇ ਮੈਂ ਇੱਥੇ ਨਹੀਂ ਆਣਾ। ਫਿਰ ਆਪਣੀ ਜ਼ਿੰਦਗੀ ਤਬਾਹ ਕਿਉਂ ਕਰ ਰਿਹਾ ਹੈ।
ਜੇ ਰੱਬ ਨੂੰ ਪਾਉਂਣਾ ਚਾਹੁੰਦਾ ਹੈ ਸੱਚ ਬੋਲ। ਉਹ ਸੱਚ ਜਿਹੜਾ ਧਰਮ ਵਿਚ ਰੰਗਿਆ ਹੋਇਆ ਹੈ। ਜੇ ਤੇਰਾ ਮੁਰਸ਼ਦ ਤੇਰਾ ਗੁਰੂ ਤੈਨੂੰ ਰਸਤਾ ਦਸਦਾ ਹੈ ਸਤਿ ਬਚਨ ਕਰਕੇ ਉਸ ਉੱਪਰ ਚੱਲ ਪੈ।
ਇਕ ਜੀਵ ਇਸਤਰੀ ਦਰਿਆ ਦੇ ਕਿਨਾਰੇ ਖਲੋਤੀ ਹੈ। ਉਹ ਦੇਖਦੀ ਹੈ ਇਸ ਭਵ ਸਾਗਰ ਵਿਚ ਅਨੇਕਾਂ ਲੋਕ ਡੁੱਬ ਰਹੇ ਹਨ। ਕੰਬਦੀ ਹੋਈ ਕਿਨਾਰੇ ਤੋਂ ਪਿੱਛੇ ਆ ਜਾਂਦੀ ਹੈ। ਕਹਿੰਦੀ ਹੈ ਹੇ ਮਨਾ ਇੰਨੇਂ ਲੋਕ ਡੁੱਬ ਗਏ ਤੇਰੇ ਕੋਲੋਂ ਤਾਂ ਤਰਿਆ ਨਹੀਂ ਜਾਣਾ। ਅਚਾਨਕ ਕੁਝ ਛੈਲ ਛਬੀਲੇ ਜੁਵਕ ਆਏ ਦਰਿਆ ਨੂੰ ਪਾਰ ਕਰ ਗਿਆ
ਉਸ ਇਸਤਰੀ ਨੂੰ ਧੀਰਜ ਆਇਆ ਇਹ ਤਰ ਸਕਦੇ ਹਨ ਮੈ ਕਿਉ ਨਹੀਂ ਬੋਲੀ ਮਨਾ ਭਰੋਸਾ ਕਰ। ਉਹ ਇਸਤਰੀ ਜਿਸ ਦਾ ਆਤਮਕ ਜੀਵਨ ਕਮਜ਼ੋਰ ਪੈ ਚੁਕਾ ਹੈ।
ਛੈਲ ਛਬੀਲੇ ਉਹ ਸੰਤ ਜਨ। ਉਹ ਫ਼ਕੀਰ ਉਹ ਬੰਦਗੀ ਕਰਨਾ ਵਾਲੇ ਧਰਮਾਤਮਾ ਜਿਹੜੇ ਸਿਮਰਨ ਕਰਨ ਵਾਲੇ ਭਵ ਸਾਗਰ ਨੂੰ ਪਾਰ ਕਰ ਗਏ ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18