“ਨਿੱਜੀ ਖੁੰਦਕਾਂ ਕੱਢਣ ਵਾਸਤੇ ਗੁਰਬਾਣੀ ਅਤੇ ਸਿੱਖ ਮਰਿਆਦਾ ਦਾ ਘਾਣ ਨਾ ਕਰੋ”
ਲੰਡਨ- ਜ਼ਿਲਾ ਜਲੰਧਰ ਦੀ ਫਿਲੌਰ ਸਬ-ਡਵੀਜ਼ਨ ਦੇ ਗੁਰਾਇਆ ਥਾਣੇ ਅਧੀਨ ਆਉਂਦੇ ਪਿੰਡ ਰੁੜਕਾ ਖੁਰਦ ਨੂੰ ਮਾਣ ਹੈ ਕਿ ਇਸ ਪਿੰਡ ਦੇ ਵਸਨੀਕ ਭਾਈ ਰਣਜੀਤ ਸਿੰਘ ਬਿੱਟੂ ਨੇ ਖਾਲਿਸਤਾਨ ਦੀ ਜੰਗੇ ਆਜ਼ਾਦੀ ਵਿੱਚ ਜੂਝਦਿਆਂ ਆਪਾ ਕੁਰਬਾਨ ਕੀਤਾ। ਜਿਸ ਦੀ ਕੁਰਬਾਨੀ ਮਹਾਨ ਹੈ। ਇਸ ਪਿੰਡ ਦੇ ਕੁਝ ਵਸਨੀਕ ਆਪਣੀਆਂ ਚੌਧਰੀਆ ਅਤੇ ਨਿੱਜੀ ਖੁੰਦਕਾਂ ਨੂੰ ਧਾਰਮਿਕ ਮਸਲਾ ਬਣਾਉਣ ਲਈ ਯਤਨਸ਼ੀਲ ਹਨ। ਜਿਸਦੀ ਯੂਨਾਈਟਿਡ ਖਾਲਸਾ ਦਲ ਯੂ.ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਸਖਤ ਨਿਖੇਧੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਐਸ.ਸੀ ਭਾਈਚਾਰੇ ਨਾਲ ਸਬੰਧਤ ਗੁਰਾਇਆਂ ਦੇ ਪਿੰਡ ਰੁੜਕਾ ਖੁਰਦ ਦੇ ਵਸਨੀਕ ਭਾਈ ਮਨਦੀਪ ਸਿੰਘ ਅਤੇ ਉਸਦੇ ਭਰਾ ਸੰਦੀਪ ਸਿੰਘ ਨਾਲ ਉਨਾਂ ਦੇ ਹੀ ਭਾਈਚਾਰੇ ਵੱਲੋਂ ਰੰਜਿਸ਼ ਸ਼ੁਰੂ ਹੋ ਗਈ ਸੀ, ਜਦੋਂ ਉਹਨਾ ਨੇ ਅੰਮ੍ਰਿਤ ਛੱਕ ਲਿਆ ਅਤੇ ਪੰਥਕ ਪ੍ਰੋਗਰਾਮਾਂ ਦਾ ਹਿੱਸਾ ਬਣਨਾ ਸ਼ੁਰੂ ਕਰ ਦਿੱਤਾ। ਯੂਨਾਈਟਿਡ ਖਾਲਸਾ ਦਲ ਯੂ.ਕੇ ਨੇ ਪ੍ਰਾਪਤ ਹੋਈ ਰਿਪੋਰਟ ਜਾਰੀ ਕਰਦਿਆਂ ਦੱਸਿਆ ਕਿ ਰੁੜਕਾ ਖੁਰਦ, ਜ਼ਿਲਾ ਜਲੰਧਰ ਵਿੱਚ ਭਗਤ ਰਵਿਦਾਸ ਜੀ ਦੇ ਅਵਤਾਰ ਪੁਰਬ ਸਮਾਗਮ ਦੌਰਾਨ ਇੱਕ ਗਾਉਣ ਵਾਲੀ ਨੂੰ ਪਹਿਲਾਂ ਸਮਝਿਆ ਗਿਆ ਸੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜੂਰੀ ਵਿੱਚ ਡਾ. ਅੰਬੇਦਕਰ ਦੀ ਉਪਮਾ ਦੇ ਗੀਤ ਨਹੀਂ ਗਾਉਣੇ। ਉਸਨੂੰ ਕਿਹਾ ਗਿਆ ਸੀ ਕਿ ਤੂੰ ਸਿਰਫ ਭਗਤ ਰਵਿਦਾਸ ਜੀ ਬਾਰੇ ਹੀ ਗੀਤ ਗਾ ਸਕਦੀ ਹੈ। ਜਦੋਂ ਉਹ ਸ਼ਰੀਕੇ ਬਾਜ਼ੀ ਦੀ ਸ਼ਹਿ ਕਾਰਨ ਡਾਕਟਰ ਅੰਬੇਡਕਰ ਬਾਰੇ ਗਾਉਣ ਲੱਗੀ ਤਾਂ ਉਸਨੂੰ ਸਿੰਘ ਵੱਲੋਂ ਇਸ਼ਾਰਾ ਕੀਤਾ ਗਿਆ। ਪਰ ਉਹਨੇ ਕੋਈ ਪ੍ਰਵਾਹ ਨਾ ਕੀਤੀ। ਫਿਰ ਉਸਨੂੰ ਸਟੇਜ ਤੋਂ ਵੀ ਰੋਕਿਆ ਗਿਆ। ਆਖਿਰ ਭਾਈ ਮਨਦੀਪ ਸਿੰਘ ਰੁੜਕਾ ਨੇ ਸਪੀਕਰ ਦੀ ਆਵਾਜ ਬੰਦ ਕਰ ਦਿੱਤੀ। ਸਭ ਕੁੱਝ ਵੀਡੀਓ ਵਿੱਚ ਸਾਫ ਨਜ਼ਰ ਆ ਰਿਹਾ ਹੈ। ਸ਼ਰੀਕੇਬਾਜੀ ਵਿੱਚ ਚੱਲਦੀ ਖੁੰਦਕ ਨੂੰ ਧਾਰਮਿਕ ਰੰਗਤ ਦਿੰਦਿਆਂ ਗੁਰਾਇਆ ਥਾਣੇ ਵਿੱਚ ਅੰਮ੍ਰਿਤਧਾਰੀ ਨੌਜਵਾਨਾਂ ਭਾਈ ਮਨਦੀਪ ਸਿੰਘ, ਉਸਦੇ ਭਰਾ ਭਾਈ ਸੰਦੀਪ ਸਿੰਘ, ਉਸਦੇ ਤਾਏ ਦੇ ਪੁੱਤ ਅਤੇ ਇਹਨਾਂ ਦੇ ਪਿਤਾ ਖਿਲਾਫ ਪਰਚਾ ਦਰਜ਼ ਕਰਾ ਦਿੱਤਾ। ਭਾਈ ਸੰਦੀਪ ਸਿੰਘ ਨੂੰ ਅਤੇ ਤਾਏ ਦੇ ਪੁੱਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਜਦਕਿ ਭਾਈ ਮਨਦੀਪ ਸਿੰਘ ਅਤੇ ਉਸਦਾ ਪਿਤਾ ਆਸੇ-ਪਾਸੇ ਰਹਿ ਕੇ ਟਾਇਮ ਪਾਸ ਕਰ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਇਸ ਸਿੱਖ ਪਰਿਵਾਰ ਨੂੰ ਇਹਨਾਂ ਦਾ ਹੀ ਐਸ.ਸੀ ਭਾਈਚਾਰਾ ਸਿੱਖੀ ਤਿਆਗਣ ਦਾ ਦਬਾਅ ਪਾ ਰਿਹਾ ਹੈ ਅਤੇ ਇਸ ਵਾਸਤੇ ਸੋਚੀ ਸਮਝੀ ਕੁਚਾਲਾਂ ਚੱਲ ਰਿਹਾ ਹੈ। ਜੋ ਕਿ ਸਰਾਸਰ ਗਲਤ ਅਤੇ ਸੰਜੀਦਾ ਮਸਲਾ ਹੈ। ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਵਿੱਚ ਸ਼ਾਮਲ ਹੋ ਸਕਦਾ ਹੈ। ਇਸ ਕਰਕੇ ਇਹਨਾਂ ਸ਼ਰੀਕੇਬਾਜ਼ਾਂ ਅਤੇ ਗਾਇਕਾ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ ਵੱਲੋਂ ਗੁਰਾਇਆਂ ਪੁਲਿਸ ਨੂੰ ਰਿਸ਼ਵਤ ਜਾਂ ਸਿਫਾਰਸ਼ ਦੇ ਪ੍ਰਭਾਵ ਅਧੀਨ ਪੱਖਪਾਤ ਕਰਨ ਤੋਂ ਬਾਜ਼ ਆਉਣ ਲਈ ਆਖਿਆ ਗਿਆ ਹੈ।
ਰਸ਼ਪਿੰਦਰ ਕੌਰ ਗਿੱਲ (Rachhpinder Kaur Gill)ਪ੍ਧਾਨ (President)
ਪੀਘਾਂ ਸੋਚ ਦੀਆਂ ਸਾਹਿਤ ਮੰਚ (Pinga Soch Diyan Sahit Manch)
Contact- +91-9888697078 (Whats app)

